ਹਿਜਾਬ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੀਆਂ 23 ਵਿਦਿਆਰਥਣਾਂ ਕਾਲਜ ’ਚੋਂ ਮੁਅੱਤਲ

06/08/2022 11:28:48 AM

ਬੇਂਗਲੁਰੂ– ਕਰਨਾਟਕ ਦੇ ਉਪੀਨਾਗਢੀ ਸਰਕਾਰੀ ਫਸਟ ਏਡ ਕਾਲਜ ਦੇ ਪ੍ਰਬੰਧਕਾਂ ਨੇ ਪਿਛਲੇ ਹਫਤੇ ਜਮਾਤ ਅੰਦਰ ਹਿਜਾਬ ਪਹਿਨਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੀਆਂ 23 ਵਿਦਿਆਰਥਣਾਂ ਨੂੰ ਕਾਲਜ ’ਚੋਂ ਮੁਅੱਤਲ ਕਰ ਦਿੱਤਾ ਹੈ। ਭਾਜਪਾ ਦੇ ਵਿਧਾਇਕ ਅਤੇ ਉਕਤ ਕਾਲਜ ਦੇ ਮੁਖੀ ਸੰਜੀਵ ਨੇ ਮੰਗਲਵਾਰ ਦੱਸਿਆ ਕਿ ਵਿਦਿਆਰਥਣਾਂ ਨੇ ਵਿਖਾਵਾ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਕਾਲਜ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਵਿਦਿਆਰਥਣਾਂ ਕਾਲਜ ’ਚ ਹਿਜਾਬ ਪਹਿਨ ਕੇ ਆਈਆਂ ਸਨ। ਕਰਨਾਟਕ ਹਾਈਕੋਰਟ ਨੇ ਇਸ ਸਾਲ ਮਾਰਚ ’ਚ ਕਿਹਾ ਸੀ ਕਿ ਹਿਜਾਬ ਇਸਲਾਮ ਦਾ ਜ਼ਰੂਰੀ ਧਾਰਮਿਕ ਹਿੱਸਾ ਨਹੀਂ ਹੈ। ਇਸ ਦੇ ਬਾਵਜੂਦ ਵਿਦਿਆਰਥਣਾਂ ਹਿਜਾਬ ਪਹਿਨਣ ਦੀ ਮੰਗ ਕਰ ਰਹੀਆਂ ਹਨ।

ਸਮਰਥਕਾਂ ’ਤੇ ਵਰ੍ਹੇ ਕਾਂਗਰਸੀ ਨੇਤਾ ਖਾਦਰ, ਬੋਲੇ-ਆਜ਼ਾਦੀ ਨੂੰ ਹਲਕੇ ’ਚ ਨਾ ਲਓ
ਕਾਂਗਰਸੀ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੰਤਰੀ ਯੂ. ਟੀ. ਖਾਦਰ ਨੇ ਹਿਜ਼ਾਬ ਸਮਰਥਕ ਪ੍ਰਦਰਸ਼ਨਕਾਰੀਆਂ ’ਤੇ ਵਰ੍ਹਦੇ ਹੋਏ ਉਨ੍ਹਾਂ ਭਾਰਤ ਦੀ ਸੁੰਦਰਤਾ ਅਤੇ ਸੰਸਕ੍ਰਿਤੀ ਨੂੰ ਸਮਝਣ ਲਈ ਪਾਕਿਸਤਾਨ ਜਾਂ ਸਾਊਦੀ ਅਰਬ ਵਰਗੇ ਇਸਲਾਮੀ ਦੇਸ਼ਾਂ ਦੀ ਯਾਤਰਾ ਕਰਨ ਦੀ ਸਲਾਹ ਦਿੱਤੀ। ਹਿਜ਼ਾਬ ਪਹਿਣ ਕੇ ਕਾਲਜ ਆਉਣ ਦੀ ਇਜਾਜ਼ਤ ਮੰਗ ਰਹੇ ਹੰਪੰਕੱਟਾ ਯੂਨੀਵਰਸਿਟੀ ਕਾਲਜ ਅਤੇ ਉਪਿਨੰਗਡੀ ਫਸਟ ਗ੍ਰੇਡ ਕਾਲਜ ਦੇ ਵਿਦਿਆਰਥੀਆਂ ’ਤੇ ਤਣਜ਼ ਕਰਦੇ ਹੋਏ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਭਾਰਤ ’ਚ ਮਿਲੀ ਆਜ਼ਾਦੀ ਨੂੰ ਹਲਕੇ ’ਚ ਨਾ ਲੈਣ।
ਖਾਦਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਜਦ ਤੁਸੀਂ ਭਾਰਤ ਤੋਂ ਬਾਹਰ ਜਾਂਦੇ ਹੋ ਅਤੇ ਸਾਊਦੀ ਅਰਬ, ਪਾਕਿਸਤਾਨ ਅਤੇ ਹੋਰ ਇਸਲਾਮੀ ਦੇਸ਼ਾਂ ਦੀ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਭਾਰਤ ਦੀ ਸੁੰਦਰਤਾ, ਸੰਸਕ੍ਰਿਤੀ ਅਤੇ ਸਾਰਿਆਂ ਨੂੰ ਮਿਲੇ ਬਰਾਬਰ ਮੌਕਿਆਂ ਦਾ ਅਹਿਸਾਸ ਹੋਵੇਗਾ। ਇਥੇ ਤੁਹਾਨੂੰ ਗੱਲ ਕਰਨ ਅਤੇ ਕੁਝ ਵੀ ਕਰਨ ਦੀ ਆਜ਼ਾਦੀ ਹੈ।


Rakesh

Content Editor

Related News