ਤੇਜ਼ ਰਫ਼ਤਾਰ ਔਡੀ ਕਾਰ ਚਾਲਕ ਨੇ ਸਕੂਟਰ ਤੇ ਬਾਈਕ ਨੂੰ ਮਾਰੀ ਟੱਕਰ, ਇਕ ਦੀ ਮੌਤ, 2 ਜ਼ਖਮੀ

Friday, Oct 11, 2024 - 02:36 PM (IST)

ਤੇਜ਼ ਰਫ਼ਤਾਰ ਔਡੀ ਕਾਰ ਚਾਲਕ ਨੇ ਸਕੂਟਰ ਤੇ ਬਾਈਕ ਨੂੰ ਮਾਰੀ ਟੱਕਰ, ਇਕ ਦੀ ਮੌਤ, 2 ਜ਼ਖਮੀ

ਨੈਸ਼ਨਲ ਡੈਸਕ : ਪੁਣੇ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਲਗਜ਼ਰੀ ਔਡੀ ਕਾਰ ਚਾਲਕ ਵਲੋਂ ਇੱਕ ਸਕੂਟਰੀ ਅਤੇ ਇੱਕ ਬਾਈਕ ਨੂੰ ਟੱਕਰ ਮਾਰ ਦੇਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਸਕੂਟਰ ਸਵਾਰ ਦੋ ਨੌਜਵਾਨ ਜ਼ਖ਼ਮੀ ਹੋ ਗਏ। ਬਾਈਕ ਸਵਾਰ ਡਿਲੀਵਰੀ ਬੁਆਏ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਸਵੇਰੇ ਕਰੀਬ ਡੇਢ ਵਜੇ ਕੋਰੇਗਾਂਵ ਪਾਰਕ ਇਲਾਕੇ 'ਚ ਵਾਪਰੀ ਹੈ। ਸ਼ੁਰੂਆਤੀ ਜਾਂਚ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਡੀ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਨਸ਼ੇ ਦੀ ਹਾਲਤ 'ਚ ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਸੀ। ਮ੍ਰਿਤਕ ਦਾ ਨਾਂ ਰੌਫ ਅਕਬਰ ਸ਼ੇਖ ਹੈ।

ਇਹ ਵੀ ਪੜ੍ਹੋ - ਰੂਹ ਕੰਬਾਊ ਘਟਨਾ: ਵਿਦੇਸ਼ ਤੋਂ ਆਏ ਪਤੀ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤੀ ਪਤਨੀ, ਪੁਲਸ ਖੜ੍ਹੀ ਰਹੀ ਬਾਹਰ

ਮੁਲਜ਼ਮ ਦੀ ਪਛਾਣ ਆਯੂਸ਼ ਪ੍ਰਦੀਪ ਤਾਇਲ (34) ਵਾਸੀ ਹਡਪਸਰ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਉਹ ਕਾਰ ਲੈ ਕੇ ਫ਼ਰਾਰ ਹੋ ਗਿਆ ਪਰ ਸੀਸੀਟੀਵੀ ਫੁਟੇਜ ਰਾਹੀਂ ਉਸ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਉਸ ਦੀ ਔਡੀ ਕਾਰ (ਨੰਬਰ MH12 NE 4464) ਜ਼ਬਤ ਕਰ ਲਈ ਹੈ। ਰਊਫ਼ ਸਿਰ 'ਤੇ ਸੱਟ ਲੱਗਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਂਦੇ ਹੋਏ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - 14 ਸਾਲ ਦੀ ਮਾਂ! ਨਵ-ਜਨਮੀ ਬੱਚੀ ਨੂੰ ਰੇਲ ਪਟੜੀ 'ਤੇ ਸੁੱਟਿਆ, ਪੁਲਸ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਰਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News