ਕਿਸਾਨਾਂ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਹਾਈ ਲੈਵਲ ਮੀਟਿੰਗ

Monday, Jan 25, 2021 - 06:26 PM (IST)

ਕਿਸਾਨਾਂ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਹਾਈ ਲੈਵਲ ਮੀਟਿੰਗ

ਨਵੀਂ ਦਿੱਲੀ - ਟਰੈਕਟਰ ਪਰੇਡ ਨੂੰ ਲੈ ਕੇ ਘਰੇਲੂ ਮੰਤਰੀ ਅਮਿਤ ਸ਼ਾਹ ਦੇ ਘਰ ਉੱਚ ਪੱਧਰੀ ਬੈਠਕ ਜਾਰੀ ਹੈ। ਇਸ ਬੈਠਕ ਵਿੱਚ ਗ੍ਰਹਿ ਸਕੱਤਰ, ਦਿੱਲੀ ਪੁਲਸ ਕਮਿਸ਼ਨਰ, IB ਚੀਫ, ਦੋਨੇਂ ਗ੍ਰਹਿ ਰਾਜ ਮੰਤਰੀ  ਸ਼ਾਮਲ ਹਨ। ਦੱਸ ਦਈਏ ਕਿ ਦਿੱਲੀ ਪੁਲਸ ਕਮਿਸ਼ਨਰ ਨੇ ਸੰਜੇ ਗਾਂਧੀ ਟਰਾਂਸਪੋਰਟ ਅਤੇ ਸਿੰਘੂ ਬਾਰਡਰ 'ਤੇ ਸੁਰੱਖਿਆ ਵਿਵਸਥਾ ਦਾ ਜਾਇਜਾ ਲਿਆ ਸੀ, ਜਿਸ ਦੀ ਜਾਣਕਾਰੀ ਉਹ ਬੈਠਕ ਵਿੱਚ ਘਰੇਲੂ ਮੰਤਰੀ ਨੂੰ ਦੇਣਗੇ।

37 ਸ਼ਰਤਾਂ ਨਾਲ ਦਿੱਲੀ ਪੁਲਸ ਨੇ ਦਿੱਤੀ NOC
ਟਰੈਕਟਰ ਪਰੇਡ ਲਈ ਦਿੱਲੀ ਪੁਲਸ ਨੇ 37 ਸ਼ਰਤਾਂ ਨਾਲ NOC ਦੇ ਦਿੱਤੀ ਹੈ। ਤੈਅ ਰੂਟ 'ਤੇ ਟਰੈਕਟਰ ਪਰੇਡ ਦੀ ਇਜਾਜ਼ਤ ਹੋਵੇਗੀ। ਭੜਕਾਊ ਭਾਸ਼ਣ ਅਤੇ ਹਥਿਆਰ ਦੀ ਮਨਾਹੀ ਹੈ।


author

Inder Prajapati

Content Editor

Related News