ਹਾਈ ਕੋਰਟ ਦੇ ਸਖ਼ਤ ਰੁਖ ਤੋਂ ਬਾਅਦ ਆਸਾਰਾਮ ਨੇ ਕੀਤਾ ਸਰੰਡਰ
Friday, May 29, 2026 - 08:04 AM (IST)
ਜੋਧਪੁਰ (ਸ. ਹ.) - ਆਸਾਰਾਮ ਨੇ ਜੋਧਪੁਰ ਸੈਂਟਰਲ ਜੇਲ੍ਹ ’ਚ ਸਰੰਡਰ ਕਰ ਦਿੱਤਾ। ਰਾਜਸਥਾਨ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਉਹ ਵੀਰਵਾਰ ਨੂੰ ਜੋਧਪੁਰ ਪਹੁੰਚਿਆ। ਦੁਪਹਿਰ 2.50 ਵਜੇ ਆਸਾਰਾਮ ਦੇ ਆਉਣ ਦੀ ਸੂਚਨਾ ’ਤੇ ਜੋਧਪੁਰ ਏਅਰਪੋਰਟ ’ਤੇ ਉਸ ਦੇ ਸਮਰਥਕਾਂ ਦੀ ਭੀੜ ਲੱਗ ਗਈ। ਆਸਾਰਾਮ ਨੇ ਵੀ ਗੱਡੀ ਤੋਂ ਸਮਰਥਕਾਂ ਨੂੰ ਆਸ਼ੀਰਵਾਦ ਦਿੱਤਾ। ਆਸਾਰਾਮ ਏਅਰਪੋਰਟ ਤੋਂ ਸਿੱਧਾ ਪਾਲ ਪਿੰਡ ਸਥਿਤ ਆਪਣੇ ਆਸ਼ਰਮ ਪਹੁੰਚਿਆ। ਉੱਥੋਂ ਏਮਸ ਗਿਆ, ਜਾਂਚ ਕਰਵਾਉਣ ਤੋਂ ਬਾਅਦ ਸ਼ਾਮ ਲੱਗਭਗ 5 ਵਜੇ ਸੈਂਟਰਲ ਜੇਲ੍ਹ ’ਚ ਸਰੰਡਰ ਕਰ ਦਿੱਤਾ।
ਇਹ ਵੀ ਪੜ੍ਹੋ - ਬਕਰੀਦ 'ਤੇ ਗਾਂ-ਵੱਛੇ ਦੀ ਬਲੀ 'ਤੇ ਬੈਨ ! CM ਵਿਜੇ ਦੀ ਸਰਕਾਰ ਨੂੰ ਮਦਰਾਸ ਹਾਈਕੋਰਟ ਦੇ ਸਖ਼ਤ ਨਿਰਦੇਸ਼
ਦਰਅਸਲ, ਬੁੱਧਵਾਰ ਨੂੰ ਹਾਈ ਕੋਰਟ ਦੀ ਜੋਧਪੁਰ ਮੁੱਖ ਬੈਂਚ ਨੇ ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ ਆਸਾਰਾਮ ਦੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਅੰਤ੍ਰਿਮ ਜ਼ਮਾਨਤ ਖਾਰਿਜ ਕਰ ਦਿੱਤੀ ਸੀ। ਅਦਾਲਤ ਵੱਲੋਂ ਤੁਰੰਤ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਤੋਂ ਬਾਅਦ ਆਸਾਰਾਮ ਬੁੱਧਵਾਰ ਦੇਰ ਸ਼ਾਮ ਹੀ ਹਰਿਦੁਆਰ ਤੋਂ ਦਿੱਲੀ ਦੇ ਲਈ ਰਵਾਨਾ ਹੋ ਗਿਆ ਸੀ। ਹਾਈ ਕੋਰਟ ਨੇ ਆਪਣੇ ਫ਼ੈਸਲੇ ’ਚ ਮਾਮਲੇ ਦੇ ਦੋ ਹੋਰ ਸਹਿ-ਮੁਲਜ਼ਮਾਂ, ਹੋਸਟਲ ਵਾਰਡਨ ਸ਼ਿਲਪੀ ਅਤੇ ਗੁਰੂਕੁਲ ਦੇ ਡਾਇਰੈਕਟਰ ਸ਼ਰਤ ਚੰਦਰ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਅਦਾਲਤ ਨੇ ਮੰਨਿਆ ਸੀ ਕਿ ਇਨ੍ਹਾਂ ਦੋਵਾਂ ਸਹਿ-ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਕੋਈ ਪੁਖ਼ਤਾ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਮੀਂਹ
ਜ਼ਿਕਰਯੋਗ ਹੈ ਕਿ ਅਗਸਤ 2013 ’ਚ ਜੋਧਪੁਰ ਦੇ ਮਨਈ ਆਸ਼ਰਮ ’ਚ ਕੁਟੀਆ ਦੇ ਅੰਦਰ ਇਕ ਨਾਬਾਲਿਗ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਚ ਹੇਠਲੀ ਅਦਾਲਤ ਨੇ ਅਪ੍ਰੈਲ 2018 ’ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ। ਹੁਣ ਸਰੰਡਰ ਤੋਂ ਬਾਅਦ ਆਸਾਰਾਮ ਨੂੰ ਦੁਬਾਰਾ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਭਾਜਪਾ ਨੇ ਪੰਜਾਬ ਸਣੇ ਬਦਲ 'ਤੇ 4 ਸੂਬਿਆਂ ਦੇ ਪ੍ਰਧਾਨ, ਦੇਖੋ ਪੂਰੀ LIST
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
