ਰਾਮ ਜਨਮ ਭੂਮੀ ’ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼, ਅਯੁੱਧਿਆ ’ਚ ਹਾਈ ਅਲਰਟ

Friday, Dec 03, 2021 - 11:13 AM (IST)

ਅਯੁੱਧਿਆ– ਰਾਮ ਜਨਮ ਭੂਮੀ ਅਯੁੱਧਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਤੋਂ ਬਾਅਦ ਪੂਰੇ ਸ਼ਹਿਰ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਾਇਲ 112 ’ਤੇ ਅਣਪਛਾਤੇ ਨੌਜਵਾਨ ਦੀ ਇਸ ਧਮਕੀ ਤੋਂ ਬਾਅਦ ਰਾਮ ਨਗਰੀ ਅਯੁੱਧਿਆ ਦੇ ਹਰ ਐਂਟਰੀ ਪੁਆਇੰਟ ਅਤੇ ਧਰਮਸ਼ਾਲਾਵਾਂ ’ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਫੋਨ ’ਤੇ ਧਮਕੀ ਦੇਣ ਵਾਲਾ ਅਹਿਮਦਾਬਾਦ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਰਾਮ ਜਨਮ ਭੂਮੀ ਦੀ ਸੁਰੱਖਿਆ ਵਿਵਸਥਾ ’ਚ ਲੱਗੇ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਵੱਡਾ ਝਟਕਾ: ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ, ਜਾਣੋ ਵਜ੍ਹਾ

ਇਸ ਤੋਂ ਬਾਅਦ ਸੀ. ਓ. ਅਯੁੱਧਿਆ ਦੀ ਅਗਵਾਈ ’ਚ ਏ. ਟੀ. ਐੱਸ. ਦੀ ਟੀਮ ਨੇ ਹਨੂਮਾਨਗੜ੍ਹੀ ਸਮੇਤ ਰਾਮਕੋਟ ਦੇ ਖੇਤਰ ’ਚ ਪੈਦਲ ਦੌਰਾ ਕਰ ਕੇ ਲੋਕਾਂ ਨੂੰ ਸੁਰੱਖਿਆ ਪ੍ਰਤੀ ਭਰੋਸਾ ਦਿਵਾਇਆ। ਸ਼ਹਿਰ ਦੇ ਮੁੱਖ ਮਾਰਗ ਤੋਂ ਲੈ ਕੇ ਨਵਾਂ ਘਾਟ ਦੇ ਸਰਯੂ ਤੱਟ ਤੱਕ ਵੀ ਪੈਦਲ ਦੌਰਾ ਕਰ ਕੇ ਸੁਰੱਖਿਆ ’ਚ ਲੱਗੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਗਈ। ਇਹ ਇਨਪੁੱਟ ਇਸ ਲਈ ਵੀ ਅਹਿਮ ਹੈ ਕਿ ਵਿਵਾਦਿਤ ਢਾਂਚਾ ਢਾਹੁਣ ਦੀ ਬਰਸੀ 6 ਦਸੰਬਰ ਦੇ ਆਉਣ ’ਚ ਸਿਰਫ 3 ਦਿਨ ਦਾ ਸਮਾਂ ਬਾਕੀ ਹੈ। ਇਸ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ।

ਇਹ ਵੀ ਪੜ੍ਹੋ– WhatsApp ’ਤੇ ਹੁਣ ਗਲਤੀ ਨਾਲ ਡਿਲੀਟ ਹੋਇਆ ਸਟੇਟਸ ਵਾਪਸ ਲਿਆ ਸਕੋਗੇ, ਨਵਾਂ ਫੀਚਰ ਜਾਰੀ​​​​​​​


Rakesh

Content Editor

Related News