ਰੇਪ 'ਤੇ ਬੋਲੀ ਹੇਮਾ ਮਾਲਿਨੀ- ਜ਼ਿਆਦਾ ਹੋ ਰਹੀ ਹੈ ਪਬਲੀਸਿਟੀ

Saturday, Apr 21, 2018 - 01:32 PM (IST)

ਰੇਪ 'ਤੇ ਬੋਲੀ ਹੇਮਾ ਮਾਲਿਨੀ- ਜ਼ਿਆਦਾ ਹੋ ਰਹੀ ਹੈ ਪਬਲੀਸਿਟੀ

ਮਥੁਰਾ— ਯੂ.ਪੀ. ਦੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਬੱਚਿਆਂ 'ਤੇ ਵਧਦੇ ਅਪਰਾਧ 'ਤੇ ਕਿਹਾ ਕਿ ਅੱਜ-ਕੱਲ ਅਜਿਹੇ ਮਾਮਲਿਆਂ ਦੀ ਜ਼ਿਆਦਾ ਪਬਲੀਸਿਟੀ ਹੋ ਰਹੀ ਹੈ। ਪਹਿਲਾਂ ਵੀ ਸ਼ਾਇਦ ਹੋ ਰਿਹਾ ਹੋਵੇਗਾ, ਪਤਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੋ ਹਾਦਸੇ ਹੋ ਰਹੇ ਹਨ, ਉਹ ਨਹੀਂ ਹੋਣੇ ਚਾਹੀਦੇ। ਇਸ ਨਾਲ ਦੇਸ਼ ਦਾ ਨਾਂ ਵੀ ਖਰਾਬ ਹੁੰਦਾ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਇਸ ਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇੰਨੀਂ ਦਿਨੀਂ ਕਠੂਆ, ਓਨਾਵ, ਸੂਰਤ ਅਤੇ ਮੱਧ ਪ੍ਰਦੇਸ਼ 'ਚ ਨਾਬਾਲਗ ਅਤੇ ਬੱਚਿਆਂ ਨਾਲ ਰੇਪ ਅਤੇ ਕਤਲ ਦੇ ਮਾਮਲੇ ਸੁਰਖੀਆਂ 'ਚ ਬਣੇ ਹੋਏ ਹਨ। ਇੰਦੌਰ 'ਚ 4 ਮਹੀਨੇ ਦੀ ਬੱਚੀ ਨਾਲ ਰੇਪ ਤੋਂ ਬਾਅਦ ਬੇਰਹਿਮੀ ਨਾਲ ਕਤਲ ਦੇ ਮਾਮਲੇ ਨੇ ਸਾਰਿਆਂ ਨੂੰ ਅੰਦਰੋਂ ਝੰਜੋੜ ਦਿੱਤਾ ਹੈ। ਬੱਚੀ ਨਾਲ ਬੇਰਹਿਮੀ ਦੀ ਹੱਦ ਪਾਰ ਕੀਤੀ ਗਈ, ਇਹ ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ ਲਾਸ਼ ਦੇਖਦੇ ਹੀ ਪੁਲਸ ਕਰਮਚਾਰੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ। ਇੰਦੌਰ ਦੇ ਰਜਵਾੜਾ ਇਲਾਕੇ 'ਚ ਸਥਿਤ ਸ਼ਿਵ ਵਿਲਾਸ ਪੈਲੇਸ ਦੇ ਬੇਸਮੈਂਟ ਏਰੀਆ 'ਚ ਸ਼ੁੱਕਰਵਾਰ ਨੂੰ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪੌੜੀਆਂ 'ਤੇ ਖੂਨ ਦੇ ਨਿਸ਼ਾਨ ਹੈਵਾਨੀਅਤ ਦੀ ਗਵਾਹੀ ਦੇ ਰਹੇ ਸਨ। ਮਾਮਲੇ 'ਚ ਪਰਿਵਾਰ ਦੇ ਇਕ ਸ਼ੱਕੀ ਮੈਂਬਰ ਨੂੰ ਹੀ ਹਿਰਾਸਤ 'ਚ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਗੁਜਰਾਤ ਦੇ ਸੂਰਤ 'ਚ 11 ਸਾਲ ਦੀ ਬੱਚੀ ਦੀ ਲਾਸ਼ 6 ਅਪ੍ਰੈਲ ਨੂੰ ਮਿਲੀ ਸੀ। ਉਸ ਦੇ ਸਰੀਰ 'ਤੇ ਸੱਟ ਦੇ 86 ਨਿਸ਼ਾਨ ਸਨ। ਉਸ ਦੇ ਪ੍ਰਾਈਵੇਟ ਪਾਰਟਸ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਬੇਰਹਿਮੀ ਦੇ ਖਿਲਾਫ ਦੇਸ਼ ਭਰ ਦੇ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ। 9 ਅਪ੍ਰੈਲ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਇਕ ਔਰਤ ਦੀ ਲਾਸ਼ ਵੀ ਪਾਈ ਗਈ ਸੀ। ਜਾਂਚ 'ਚ ਸਾਹਮਣੇ ਆਇਆ ਕਿ ਦੋਵੇਂ ਮਾਂ-ਬੇਟੀਆਂ ਸਨ, ਜਿਨ੍ਹਾਂ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।


Related News