ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ DGCA ਦੀ ਸਖ਼ਤ ਕਾਰਵਾਈ ; ਕੰਪਨੀ ਦੀਆਂ ਉਡਾਣਾਂ ਕੀਤੀਆਂ ਰੱਦ

Tuesday, Jun 10, 2025 - 04:33 PM (IST)

ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ DGCA ਦੀ ਸਖ਼ਤ ਕਾਰਵਾਈ ; ਕੰਪਨੀ ਦੀਆਂ ਉਡਾਣਾਂ ਕੀਤੀਆਂ ਰੱਦ

ਮੁੰਬਈ- ਕੇਦਾਰਨਾਥ 'ਚ ਯਾਤਰੀਆਂ ਨੂੰ ਲਿਜਾ ਰਹੇ ਇਕ ਪ੍ਰਾਈਵੇਟ ਹੈਲੀਕਾਪਟਰ ਦੀ ਸੜਕ 'ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸਖ਼ਤ ਕਾਰਵਾਈ ਕਰਦੇ ਹੋਏ ਕੇਸਟਰਲ ਪ੍ਰਾਈਵੇਟ ਲਿਮਟਿਡ ਦੀਆਂ ਸਾਰੀਆਂ ਉਡਾਣਾਂ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ। ਇਹ ਰੋਕ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪੂਰੇ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ। ਇਹ ਘਟਨਾ ਸ਼ਨੀਵਾਰ ਨੂੰ ਉੱਤਰਾਖੰਡ ਦੇ ਬਡਾਸੂ ਇਲਾਕੇ 'ਚ ਹੋਈ ਸੀ, ਜਦੋਂ ਕੇਦਾਰਨਾਥ ਜਾ ਰਹੇ ਯਾਤਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਸੜਕ 'ਤੇ ਲੈਂਡ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਤੋਂ ਬਾਅਦ ਡੀਜੀਸੀਏ ਨੇ ਇਸ ਗੰਭੀਰ ਸੁਰੱਖਿਆ ਲਾਪਰਵਾਹੀ ਨੂੰ ਲੈ ਕੇ ਕਾਰਵਾਈ ਕੀਤੀ।

ਡੀਜੀਸੀਏ ਨੇ ਸਪੱਸ਼ਟ ਕੀਤਾ ਕਿ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਉਸ ਦੀ 'ਜ਼ੀਰੋ ਟਾਲਰੈਂਸ' ਦੀ ਨੀਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਚਾਰ ਧਾਮ ਯਾਤਰਾ ਦੌਰਾਨ ਹੈਲੀਕਾਪਟਰਾਂ ਨਾਲ ਜੁੜੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਉਤਰਾਖੰਡ 'ਚ ਸ਼ਟਲ ਸੇਵਾਵਾਂ 'ਚ ਸ਼ਾਮਲ ਹੈਲੀਕਾਪਟਰ ਸੰਚਾਲਨ ਦਾ ਵਿਸ਼ੇਸ਼ ਆਡਿਟ/ਵਧੀ ਹੋਈ ਨਿਗਰਾਨੀ ਦੇ ਆਦੇਸ਼ ਦਿੱਤੇ ਹਨ। ਇਹ ਜਾਣਕਾਰੀ ਸੋਮਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਸਾਵਧਾਨੀ ਵਜੋਂ, ਡੀਜੀਸੀਏ ਲੋੜ ਪੈਣ 'ਤੇ ਚਾਰ ਧਾਮ ਲਈ ਹੈਲੀਕਾਪਟਰ ਸੰਚਾਲਨ ਨੂੰ ਘਟਾਉਣ ਦੀ ਜ਼ਰੂਰਤ ਦੀ ਵੀ ਸਮੀਖਿਆ ਕਰ ਰਿਹਾ ਹੈ। ਕੇਦਾਰਨਾਥ ਜਾ ਰਹੇ ਕੇਸਟਰੇਲ ਏਵੀਏਸ਼ਨ ਦੇ ਇਕ ਹੈਲੀਕਾਪਟਰ ਨੂੰ ਉਡਾਣ ਦੌਰਾਨ ਤਕਨੀਕੀ ਖਰਾਬੀ ਤੋਂ ਬਾਅਦ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਹਾਈਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। 7 ਜੂਨ ਨੂੰ ਇਸ ਹਾਦਸੇ 'ਚ ਪਾਇਲਟ ਸਮੇਤ ਛੇ ਲੋਕ ਵਾਲ-ਵਾਲ ਬਚ ਗਏ ਸਨ। ਡੀਜੀਸੀਏ ਨੇ ਕੇਦਾਰਨਾਥ 'ਚ ਉੱਤਰਾਖੰਡ ਸਿਵਲ ਏਵੀਏਸ਼ਨ ਵਿਕਾਸ ਅਥਾਰਟੀ (ਯੂਸੀਏਡੀਏ) ਵਲੋਂ ਉਪਲੱਬਧ ਕਰਵਾਏ ਗਏ ਲਾਈਵ ਕੈਮਰਾ ਫੀਡਸ ਦੀ ਸਰਗਰਮ ਰੂਪ ਨਾਲ ਨਿਗਰਾਨੀ ਕਰ ਕੇ ਚਾਰ ਧਾਮ ਹੈਲੀਕਾਪਟਰ ਸੰਚਾਲਨ 'ਤੇ ਆਪਣੀ ਨਿਗਰਾਨੀ ਵੀ ਤੇਜ਼ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News