ਹੈਲੀਕਾਪਟਰ 'ਚ ਲਾੜੀ ਦੀ ਸ਼ਾਹੀ ਐਂਟਰੀ! ਦਾਜ ਸਿਰਫ਼ 1 ਰੁਪਿਆ, ਹਰ ਪਾਸੇ ਵਿਆਹ ਦੇ ਹੋ ਰਹੇ ਚਰਚੇ (ਵੀਡੀਓ)
Thursday, Nov 12, 2026 - 02:05 PM (IST)
ਯਮੁਨਾਨਗਰ : ਸ਼ਾਹੀ ਅੰਦਾਜ਼ ਵਿਚ ਵਿਆਹ, ਆਸਮਾਨ ਤੋਂ ਹੈਲੀਕਾਪਟਰ ਨਾਲ ਲੈਡਿੰਗ ਅਤੇ ਲਾੜੀ ਦੀ ਸ਼ਾਨਦਾਰ ਐਂਟਰੀ...ਯਮੁਨਾਨਗਰ ਦੇ ਤਾਜੇਵਾਲਾ ਪਿੰਡ ਵਿਚ ਹੋਏ ਇਸ ਅਨੋਖੇ ਵਿਆਹ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵਿਆਹ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਤਾਜੇਵਾਲਾ ਪਿੰਡ ਦੇ ਰਹਿਣ ਵਾਲੇ ਸੰਨਵਰ ਰਾਓ ਨੇ ਆਪਣੇ ਪੁੱਤਰ ਸਲਮਾਨ ਰਾਓ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ ਸੀ। ਜਿਸ ਲਈ ਪਰਿਵਾਰ ਵਾਲਿਆਂ ਨੇ ਹੈਲੀਕਾਪਟਰ ਮੰਗਵਾਇਆ।
ਇਹ ਵੀ ਪੜ੍ਹੋ: ਖਾਤਿਆਂ 'ਚ ਆ ਗਏ 1100 ਰੁਪਏ! ਪੈਨਸ਼ਨਧਾਰਕਾਂ ਨੂੰ ਛੱਠ ਪੂਜਾ ਤੋਂ ਪਹਿਲਾਂ CM ਚੌਧਰੀ ਦਾ ਤੋਹਫ਼ਾ
ਇਸ ਦੌਰਾਨ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅੰਬਾਲਾ ਜ਼ਿਲ੍ਹੇ ਦੇ ਪਿੰਡ ਨਸਦੋਲੀ ਤੋਂ ਲਾੜੀ ਹੈਲੀਕਾਪਟਰ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਤਾਜੇਵਾਲਾ ਪਹੁੰਚੀ। ਇਸ ਦੌਰਾਨ ਜਿਵੇਂ ਹੀ ਲਾੜੀ ਨੂੰ ਲੈ ਕੇ ਹੈਲੀਕਾਪਟਰ ਤਾਜੇਵਾਲਾ ਪਿੰਡ 'ਚ ਉਤਰਿਆਂ, ਲਾੜੀ ਦੀ ਇਕ ਝਲਕ ਦੇਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹੈਲੀਕਾਪਟਰ ਰਾਹੀਂ ਪਿੰਡ ਆਈ ਲਾੜੀ ਦੇ ਪਹੁੰਚਣ 'ਤੇ ਸ਼ਾਨਦਾਰ ਅਤੇ ਅਨੋਖਾ ਸੁਆਗਤ ਕੀਤਾ ਗਿਆ, ਜਿਸ ਦਾ ਜਸ਼ਨ ਦੇਖਣ ਲਈ ਲੋਕਾਂ ਦੀ ਕਾਫ਼ੀ ਭੀੜ ਸੀ। ਪਰਿਵਾਰ, ਲੋਕਾਂ ਅਤੇ ਰਿਸ਼ਤੇਦਾਰਾਂ ਨੇ ਇਸ ਖ਼ਾਸ ਪਲ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰ ਲਿਆ।
ਇਹ ਵੀ ਪੜ੍ਹੋ: ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼
ਦੱਸ ਦੇਈਏ ਕਿ ਇਸ ਵਿਆਹ ਦੀ ਸਭ ਤੋਂ ਦਿਲਚਸਪ ਗੱਲ ਸਿਰਫ਼ ਲਾੜੀ ਦੀ ਹੈਲੀਕਾਪਟਰ ਨਾਲ ਐਂਟਰੀ ਨਹੀਂ ਸੀ, ਸਗੋਂ ਇਸ ਦੇ ਪਿੱਛੇ ਸਮਾਜਿਕ ਸੰਦੇਸ਼ ਸੀ। ਵਿਆਹ ਦੇ ਮੌਕੇ ਲਾੜੇ ਸਲਮਾਨ ਰਾਓ ਨੇ ਲਾੜੀ ਦੇ ਪਰਿਵਾਰ ਤੋਂ ਦਾਜ ਵਜੋਂ ਸਿਰਫ਼ ਇਕ ਰੁਪਏ ਲਏ ਹਨ। ਰਾਓ ਪਰਿਵਾਰ ਨੇ ਸ਼ਾਹੀ ਅੰਦਾਜ਼ ਵਿਚ ਵਿਆਹ ਕਰਨ ਦੇ ਬਾਵਜੂਦ ਦਹੇਜ ਦੇ ਨਾਮ 'ਤੇ ਲਾੜੀ ਦੇ ਪਰਿਵਾਰ 'ਤੇ ਕਿਸੇ ਤਰ੍ਹਾਂ ਦਾ ਆਰਥਿਤ ਬੋਝ ਨਹੀਂ ਪਾਇਆ। ਪਰਿਵਾਰ ਦਾ ਕਹਿਣਾ ਹੈ ਕਿ ਵਿਆਹ 2 ਪਰਿਵਾਰਾਂ ਦੇ ਆਪਸੀ ਰਿਸ਼ਤੇ ਅਤੇ ਖ਼ੁਸ਼ੀਆਂ ਦਾ ਨਾਮ ਹੈ, ਨਾ ਕਿ ਦਹੇਜ ਲੈਣ-ਦੇਣ ਦਾ।
ਇਹ ਵੀ ਪੜ੍ਹੋ: ਨਾਕੇਬੰਦੀ ਦੌਰਾਨ ਪੁਲਸ ਮੁਲਾਜ਼ਮ 'ਤੇ ਚਾੜ੍ਹ 'ਤੀ ਕਾਰ, ਬੋਨਟ 'ਤੇ ਲਟਕਾ 200 ਮੀਟਰ ਤੱਕ ਘੜੀਸਿਆ, ਵੀਡੀਓ ਵਾਇਰਲ
ਅੱਜ ਵੀ ਸਮਾਜ ਦੇ ਬਹੁਤ ਸਾਰੇ ਪਰਿਵਾਰ ਆਪਣੀਆਂ ਧੀਆਂ ਦੇ ਵਿਆਹਾਂ ਦਾ ਪ੍ਰਬੰਧ ਕਰਨ ਲਈ ਕਰਜ਼ਾ ਲੈਣ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਇਸ ਬੁਰਾਈ ਪ੍ਰਥਾ ਨੂੰ ਖ਼ਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਤਾਜੇਵਾਲਾ ਦੇ ਇਸ ਵਿਆਹ ਵਿੱਚ ਹੈਲੀਕਾਪਟਰ ਰਾਹੀਂ ਸ਼ਾਹੀ ਐਂਟਰੀ ਖਿੱਚ ਦਾ ਕੇਂਦਰ ਸੀ ਪਰ ਦਾਜ ਦੇ ਨਾਮ 'ਤੇ ਸਿਰਫ਼ ਇੱਕ ਰੁਪਿਆ ਲੈਣ ਦੀ ਪਹਿਲ ਨੇ ਇਸ ਵਿਆਹ ਨੂੰ ਇੱਕ ਵੱਖਰੀ ਪਛਾਣ ਦਿੱਤੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ: 4 ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕਰ 'ਤਾ ਕਤਲ, 9 ਮਹੀਨੇ ਪਹਿਲਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
