ਕਰੋੜਾਂ 'ਚ ਵਿਕਿਆ ਪੁਰਾਣਾ 'ਲੈਂਪ' !  ਮਾਲੋਮਾਲ ਹੋਇਆ ਖਰੀਦਦਾਰ

Monday, Nov 09, 2026 - 11:21 AM (IST)

ਕਰੋੜਾਂ 'ਚ ਵਿਕਿਆ ਪੁਰਾਣਾ 'ਲੈਂਪ' !  ਮਾਲੋਮਾਲ ਹੋਇਆ ਖਰੀਦਦਾਰ

ਇੰਟਰਨੈਸ਼ਨਲ ਡੈਸਕ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਫਰਾਂਸ ਵਿਚ ਰਹਿਣ ਵਾਲੀ ਔਰਤ ਨਾਲ ਹੋਇਆ । ਇੱਕ ਫਰਾਂਸੀਸੀ ਔਰਤ ਕਰੋੜਪਤੀ ਬਣ ਗਈ ਹੈ। ਔਰਤ ਨੇ ਇਕ ਪੁਰਾਣਾ ਲੈਂਪ ਇੱਕ ਫਲੀ ਮਾਰਕੀਟ ਤੋਂ ਸਿਰਫ਼ 20 ਯੂਰੋ (2,000 ਭਾਰਤੀ ਰੁਪਏ) ਵਿੱਚ ਖਰੀਦਿਆ। ਕੁਝ ਸਮੇਂ ਬਾਅਦ ਲੈਂਪ ਦੀ ਵਿਕਰੀ ਤੋਂ 251,000 ਯੂਰੋ, ਜਾਂ ਲਗਭਗ 2.63 ਕਰੋੜ ਰੁਪਏ ਮਿਲੇ।

ਉੱਤਰੀ ਫਰਾਂਸ ਦੀ ਇੱਕ ਔਰਤ ਨੇ ਫਲੀ ਮਾਰਕੀਟ ਵਿੱਚ ਇੱਕ ਵਿਲੱਖਣ ਡਿਜ਼ਾਈਨ ਕੀਤਾ ਗਿਆ ਕਾਲੇ ਰੰਗ ਦਾ ਸੇਰਾਮਿਕ ਲੈਂਪ ਦੇਖਿਆ ਸੀ। ਉਸਨੇ ਇਸਨੂੰ 20 ਯੂਰੋ ਵਿੱਚ ਖਰੀਦਿਆ ਅਤੇ ਇਸਨੂੰ ਘਰ ਲੈ ਆਈ। ਫਰਾਂਸੀਸੀ ਨਿਊਜ਼ ਏਜੰਸੀ ਦ ਕਨੈਕਸ਼ਨ ਦੇ ਅਨੁਸਾਰ ਔਰਤ ਨੇ ਲੈਂਪ ਆਪਣੇ ਘਰ ਦੀ ਇੱਕ ਅਲਮਾਰੀ ਵਿੱਚ ਰੱਖ ਦਿੱਤਾ। । ਖਰੀਦਣ ਤੋਂ ਬਾਅਦ ਇਹ ਲੈਂਪ ਘਰ ਦੀ ਅਲਮਾਰੀ ਵਿੱਚ ਕਈ ਮਹੀਨਿਆਂ ਤੱਕ ਪਿਆ ਰਿਹਾ। ਉਦੋਂ ਕਿਸੇ ਨੂੰ ਵੀ ਇਸ ਦੀ ਅਸਲ ਕੀਮਤ ਦਾ ਅੰਦਾਜ਼ਾ ਨਹੀਂ ਸੀ। ਇਕ ਦਿਨ ਉਸਦੀ ਧੀ ਨੂੰ ਘਰ ਦੀ ਸਫਾਈ ਕਰਦੇ ਸਮੇਂ ਇਹ ਲੈਂਪ ਮਿਲਿਆ।

ਕੁੜੀ ਨੇ ਲੈਂਪ ਨੂੰ ਧਿਆਨ ਨਾਲ ਦੇਖਿਆ ਅਤੇ ਦੇਖਿਆ ਕਿ ਇਸ 'ਤੇ ਜਾਰਜਸ ਜੁਵੇ (1910–1964)ਦਾ ਨਾਮ ਉੱਕਰਿਆ ਹੋਇਆ ਸੀ। ਜੁਵੇ ਯੁੱਧ ਤੋਂ ਬਾਅਦ ਦੇ ਸਮੇਂ ਵਿੱਚ ਫਰਾਂਸ ਦੇ ਸਭ ਤੋਂ ਪ੍ਰਮੁੱਖ ਸਿਰੇਮਿਕ ਕਲਾਕਾਰਾਂ ਵਿੱਚੋਂ ਇੱਕ ਸੀ। ਕੁੜੀ ਸਮਝ ਗਈ ਕਿ ਇਹ ਜੁਵੇ ਦੁਆਰਾ ਬਣਾਇਆ ਗਿਆ ਇੱਕ ਪੀਸ ਸੀ। ਫਿਰ ਉਸਨੇ ਜੁਵੇ 'ਤੇ ਕੰਮ ਕਰਨ ਵਾਲੇ ਪੈਰਿਸ ਦੇ ਨਿਲਾਮੀ ਘਰ NEO Encheres ਨੂੰ ਸੂਚਿਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-  ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ ਅਪੀਲ 

ਲੈਂਪ ਦੀ ਜਾਂਚ ਕਰਨ ਤੋਂ ਬਾਅਦ ਨਿਲਾਮੀ ਘਰ ਨੇ ਇਹ ਨਿਰਧਾਰਤ ਕੀਤਾ ਕਿ ਇਹ ਅਸਲ ਵਿੱਚ ਜੁਵੇ ਦੁਆਰਾ ਬਣਾਈ ਕਲਾਕ੍ਰਿਤੀ ਸੀ। ਸਿਰੇਮਿਕ ਨਾਲ ਬਣੀਆਂ  ਚੀਜ਼ਾਂ ਅਕਸਰ ਸਮੇਂ ਦੇ ਨਾਲ ਟੁੱਟ ਜਾਂਦੀਆਂ ਹਨ, ਪਰ ਇਹ ਇੱਕ ਸ਼ਾਨਦਾਰ ਸਥਿਤੀ ਵਿੱਚ ਸੀ, ਜਿਸ ਨੇ ਇਸਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਜਦੋਂ ਇਹ ਪੀਸ 29 ਅਕਤੂਬਰ ਨੂੰ ਨਿਲਾਮੀ ਲਈ ਗਿਆ, ਤਾਂ ਇਸਦੀ ਕੀਮਤ ਮਾਹਰਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਸੀ। ਲੈਂਪ ਨੇ ਕੁਲੈਕਟਰਾਂ ਵਿੱਚ ਦਿਲਚਸਪੀ ਪੈਦਾ ਕੀਤੀ ਅਤੇ ਬਹੁਤ ਸਾਰੇ ਖਰੀਦਦਾਰਾਂ ਨੇ ਇਸ ਲਈ ਵਧ ਚੜ੍ਹ ਕੇ  ਬੋਲੀ ਲਗਾਈ। ਅੰਤਿਮ ਬੋਲੀ ਦੋ ਯੂਰਪੀਅਨ ਖਰੀਦਦਾਰਾਂ ਵਿਚਕਾਰ ਸੀ ਅਤੇ ਅੰਤਿਮ ਬੋਲੀ 251,000 ਯੂਰੋ ਸੀ। ਇਹ ਜਾਰਜਸ ਜੁਵੇ ਦੁਆਰਾ ਬਣਾਏ ਇੱਕ ਲੈਂਪ ਲਈ ਇੱਕ ਰਿਕਾਰਡ ਬੋਲੀ ਹੈ।

ਇਸ ਲੈਂਪ ਲਈ ਜੋ ਬੋਲੀ ਲੱਗੀ,  ਉਹ ਮਹਿਲਾ ਦੁਆਰਾ ਇਸ ਲੈਂਪ ਲਈ ਦਿੱਤੀ ਗਈ ਕੀਮਤ ਨਾਲੋਂ 12,000 ਗੁਣਾ ਵੱਧ ਸੀ। ਇਹ ਲੈਂਪ ਦੇ ਐਂਟੀਕਜ਼ ਮਾਰਕੀਟ ਤੋਂ ਮਿਲਣ ਅਤੇ ਇਸ ਦੀ ਰਿਕਾਰਡ-ਤੋੜ ਕੀਮਤ ਲੱਗਣ ਨਾਲ ਇਹ ਕਾਫੀ ਚਰਚਾ ਵਿਚ ਹੈ। ਲੈਂਪ ਨੇ ਔਰਤ ਦੀ ਕਿਸਮਤ ਨੂੰ ਬਦਲ ਦਿੱਤਾ, ਜਿਸ ਤੋਂ ਉਸ ਨੂੰ ਵੱਡੀ ਰਕਮ ਪ੍ਰਾਪਤ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News