ਮੋਹਲੇਧਾਰ ਮੀਂਹ; ਸਕੂਲ ਬੰਦ, ਕੋਣਾਰਕ ਮੰਦਰ ''ਚ ਭਰਿਆ ਪਾਣੀ

Thursday, Sep 26, 2024 - 03:05 PM (IST)

ਭੁਵਨੇਸ਼ਵਰ- ਓਡੀਸ਼ਾ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ। ਬੰਗਾਲ ਦੀ ਖਾੜੀ ਵਿਚ ਬਣੇ ਘੱਟ ਦਬਾਅ ਕਾਰਨ ਓਡੀਸ਼ਾ ਵਿਚ ਮੋਹਲੇਧਾਰ ਮੀਂਹ ਦਾ ਅਨੁਮਾਨ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਧਿਕਾਰੀਆਂ ਮੁਤਾਬਕ ਪੁਰੀ ਅਤੇ ਪਾਰਾਦੀਪ ਵਿਚ ਬੁੱਧਵਾਰ ਸ਼ਾਮ 5.30 ਵਜੇ ਤੋਂ ਵੀਰਵਾਰ ਸਵੇਰੇ 8.30 ਵਜੇ ਤੱਕ 3-3 ਸੈਂਟੀਮੀਟਰ ਮੀਂਹ ਪਿਆ, ਜਦਕਿ ਭੁਵਨੇਸ਼ਵਰ ਵਿਚ ਦੋ ਸੈਂਟੀਮੀਟਰ ਮੀਂਹ ਪਿਆ। 

ਅਧਿਕਾਰੀਆਂ ਨੇ ਦੱਸਿਆ ਕਿ ਪੁਰੀ ਦੇ ਨੇੜੇ ਕੋਣਾਰਕ ਸੂਰਜ ਮੰਦਰ 'ਚ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਨੂੰ ਪਾਣੀ ਭਰ ਜਾਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਦੀ ਸਹੂਲਤ ਲਈ ਮੰਦਰ ਕੰਪਲੈਕਸ ਤੋਂ ਪਾਣੀ ਕੱਢਣ ਲਈ ਪੰਪ ਲਾਏ ਹਨ। IMD ਨੇ ਦੱਸਿਆ ਕਿ ਭੁਵਨੇਸ਼ਵਰ ਅਤੇ ਕਟਕ ਸਮੇਤ 6 ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਪੁਰੀ, ਖੁਰਦਾ, ਕਟਕ, ਜਗਤਸਿੰਘਪੁਰ, ਜਾਜਪੁਰ ਅਤੇ ਢੇਂਕਨਾਲ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੇਂਦਰਪਾੜਾ, ਗੰਜਮ, ਮਯੂਰਭੰਜ, ਬਾਲਾਸੋਰ, ਕਯੋਂਝਰ ਅਤੇ ਨਯਾਗੜ੍ਹ ਦੇ ਕੁਝ ਹਿੱਸਿਆਂ ਵਿਚ ਹਲਕੇ ਤੋਂ ਮੱਧ ਮੀਂਹ ਪੈਣ ਦਾ ਅਨੁਮਾਨ ਹੈ। 


Tanu

Content Editor

Related News