ਬੰਗਾਲ ’ਚ ਭਾਰੀ ਮੀਂਹ ਦਾ ਖਦਸ਼ਾ, ਮਮਤਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਬੰਨ੍ਹ ਮਜ਼ਬੂਤ ਕਰਨ ਲਈ ਕਿਹਾ
Thursday, Aug 05, 2021 - 02:24 AM (IST)
ਕੋਲਕਾਤਾ – ਦੱਖਣੀ ਬੰਗਾਲ ਵਿਚ ਪਹਿਲਾਂ ਹੀ ਹੜ੍ਹਾਂ ਦੀ ਬਣੀ ਹੋਈ ਗੰਭੀਰ ਸਥਿਤੀ ਆਉਂਦੇ ਦਿਨਾਂ ਦੌਰਾਨ ਹੋਰ ਵੀ ਵਿਗੜ ਸਕਦੀ ਹੈ। ਮੌਸਮ ਵਿਗਿਆਨ ਵਿਭਾਗ ਨੇ ਬੁੱਧਵਾਰ ਕਿਹਾ ਕਿ ਖੇਤਰ ਵਿਚ ਹੋਰ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ। ਤੇਜ਼ ਮੀਂਹ ਅਤੇ ਉਸ ਪਿੱਛੋਂ ਦਾਮੋਦਰ ਘਾਟੀ ਨਿਗਮ ਦੇ ਡੈਮਾਂ ਵਿਚੋਂ ਪਾਣੀ ਛੱਡੇ ਜਾਣ ਪਿੱਛੋਂ ਦੱਖਣੀ 24 ਪਰਗਨਾ, ਪੂਰਬੀ ਮਿਦਨਾਪੁਰ ਅਤੇ ਹੁਗਲੀ ਸਮੇਤ ਕਈ ਜ਼ਿਲੇ ਹੜ੍ਹ ਦੀ ਲਪੇਟ ਵਿਚ ਹਨ। ਸੂਬੇ ਵਿਚ 6 ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 3 ਲੱਖ ਤੋਂ ਵੱਧ ਘਰੋਂ ਬੇਘਰ ਹੋ ਗਏ ਹਨ।
ਇਹ ਵੀ ਪੜ੍ਹੋ - ਕੋਰੋਨਾ ਨੂੰ ਲੈ ਕੇ ਰਾਜੇਸ਼ ਭੂਸ਼ਣ ਦੀ ਲੋਕਾਂ ਨੂੰ ਅਪੀਲ, ਤਿਉਹਾਰਾਂ 'ਚ ਵਰਤਣ ਸਾਵਧਾਨੀ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ 6 ਜ਼ਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ਦੀ ਸਮੀਖਿਆ ਕਰਨ ਪਿੱਛੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਖੇਤਰ ਵਿਚ ਡੈਮਾਂ ਦੀ ਹਾਲਤ ਮਜ਼ਬੂਤ ਕਰਨ ਲਈ ਇਕ ਯੋਜਨਾ ਬਣਾਉਣ ਵਿਚ ਦਖਲਅੰਦਾਜ਼ੀ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਹੜ੍ਹ ਨੂੰ ਮਨੁੱਖ ਵੱਲੋਂ ਨਿਰਮਿਤ ਕੰਮ ਦੱਸਿਆ ਅਤੇ ਕਿਹਾ ਕਿ ਦਾਮੋਦਰ ਵੈਲੀ ਕਾਰਪੋਰੇਸ਼ਨ ਦੇ ਪੰਚੇਤ, ਮੈਥੋਨ ਅਤੇ ਤੇਨੂਘਾਟ ਡੈਮਾਂ ਵਿਚੋਂ ਬੇਮਿਸਾਲ ਢੰਗ ਨਾਲ ਛੱਡੇ ਗਏ ਪਾਣੀ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਚਿੱਠੀ ਵਿਚ ਕਿਹਾ ਕਿ ਅਸੀਂ ਜਲਦੀ ਹੀ ਤੁਹਾਨੂੰ ਹੜ੍ਹ ਦੀ ਮੌਜੂਦਾ ਸਥਿਤੀ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਭੇਜਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।