ਅਗਲੇ 24 ਘੰਟਿਆਂ ''ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Sunday, Dec 01, 2024 - 11:59 PM (IST)
ਨੈਸ਼ਨਲ ਡੈਸਕ- ਤੱਟੀ ਆਂਧਰਾ ਪ੍ਰਦੇਸ਼, ਯਨਮ ਅਤੇ ਰਾਇਲਸੀਮਾ 'ਚ ਅਗਲੇ 24 ਘੰਟਿਆਂ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਇਸੇ ਮਿਆਦ ਦੌਰਾਨ ਤੱਟੀ ਆਂਧਰਾ ਪ੍ਰਦੇ ਯਨਮ ਅਤੇ ਰਾਇਲਸੀਮਾ 'ਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲਣ ਦੇ ਆਸਾਰ ਹਨ। ਅਗਲੇ 7 ਦਿਨਾਂਦੌਰਾਨ ਤੱਟੀ ਆਂਧਰਾ ਪ੍ਰਦੇਸ਼, ਯਨਮ ਅਤੇ ਰਾਇਲਸੀਮਾ 'ਚ ਕਈ ਥਾਵਾਂ 'ਤੇ ਮੀਂਹ ਪੈਣ ਦਾ ਅਨੁਮਾਨ ਹੈ।
ਬੀਤੇ 24 ਘੰਟਿਆਂ ਦੌਰਾਨ, ਤਿਰੁਪਤੀ ਜ਼ਿਲ੍ਹੇ, ਚਿਤੂਰ ਜ਼ਿਲ੍ਹੇ, ਰਾਇਲਸੀਮਾ ਅਤੇ ਵਾਈ.ਐੱਸ.ਆੱਰ. ਜ਼ਿਲ੍ਹੇ 'ਚ ਬਹੁਤ ਭਾਰੀ ਮੀਂਹ ਪਿਆ। ਦੱਖਣੀ ਤੱਟੀ ਆਂਧਰਾ ਪ੍ਰਦੇਸ਼ ਦੇ ਐੱਸ.ਪੀ.ਐੱਸ.ਆਰ. ਨੇਲੋਰ ਜ਼ਿਲ੍ਹੇ 'ਚ ਵੀ ਭਾਰੀ ਮੀਂਹ ਪਿਆ। ਤੱਟੀ ਆਂਧਰਾ ਪ੍ਰਦੇਸ਼ ਅਤੇ ਯਨਮ 'ਚ ਜ਼ਿਆਦਾਤਰ ਥਾਵਾਂ 'ਤੇ ਮੀਂਹ ਪਿਆ।