ਮੋਹਲੇਧਾਰ ਮੀਂਹ ਕਾਰਨ ਪਾਣੀ ਨਾਲ ਭਰੀਆਂ ਸੜਕਾਂ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

Saturday, Jul 20, 2024 - 01:16 PM (IST)

ਮੋਹਲੇਧਾਰ ਮੀਂਹ ਕਾਰਨ ਪਾਣੀ ਨਾਲ ਭਰੀਆਂ ਸੜਕਾਂ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਮੁੰਬਈ- ਮੁੰਬਈ ਅਤੇ ਉਸ ਦੇ ਉਪ ਨਗਰਾਂ ਵਿਚ ਸ਼ਨੀਵਾਰ ਯਾਨੀ ਕਿ ਅੱਜ ਰੁਕ-ਰੁਕ ਕੇ ਮੀਂਹ ਪਿਆ, ਜਿਸ ਕਾਰਨ ਕੁਝ ਇਲਾਕਿਆਂ ਵਿਚ ਪਾਣੀ ਭਰ ਗਿਆ ਪਰ ਲੋਕਲ ਟਰੇਨ ਸੇਵਾਵਾਂ ਆਮ ਰੂਪ ਨਾਲ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਦੱਸਿਆ ਕਿ ਮੁੰਬਈ ਵਿਚ ਸ਼ਨੀਵਾਰ ਸਵੇਰੇ 8 ਵਜੇ ਤੱਕ 24 ਘੰਟਿਆਂ ਵਿਚ 92 ਮਿਲੀਮੀਟਰ ਮੀਂਹ ਪਿਆ, ਜਦਕਿ ਇਸ ਦੇ ਪੂਰਬੀ ਅਤੇ ਪੱਛਮੀ ਉਪ ਨਗਰਾਂ ਵਿਚ ਕ੍ਰਮਵਾਰ 87 ਮਿਲੀਮੀਟਰ ਅਤੇ 93 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। IMD ਨੇ ਨਾਗਪੁਰ ਅਤੇ ਵਿਦਰਭ ਖੇਤਰ ਵਿਚ ਸ਼ਨੀਵਾਰ ਨੂੰ ਮੋਹਲੇਧਾਰ ਮੀਂਹ ਅਤੇ ਅਗਲੇ ਦੋ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ED ਦਾ ਵੱਡਾ ਐਕਸ਼ਨ, ਸੋਨੀਪਤ ਤੋਂ ਕਾਂਗਰਸ  MLA ਸੁਰਿੰਦਰ ਪੰਵਾਰ ਗ੍ਰਿਫ਼ਤਾਰ

ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੈਰ-ਜ਼ਰੂਰੀ ਰੂਪ ਤੋਂ ਘਰਾਂ ਵਿਚੋਂ ਬਾਹਰ ਨਾ ਨਿਕਲਣ। ਉਸ ਨੇ ਸ਼ਨੀਵਾਰ ਨੂੰ ਚੰਦਰਪੁਰ ਲਈ ਰੈੱਡ ਅਲਰਟ ਅਤੇ ਨਾਗਪੁਰ, ਅਮਰਾਵਤੀ ਅਤੇ ਵਰਧਾ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਮੁੰਬਈ ਵਿਚ ਵੀ ਮੱਧਮ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। IMD ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਵਿਚ ਸਵੇਰੇ 11.28 ਵਜੇ 4.24 ਮੀਟਰ ਅਤੇ ਦੁਪਹਿਰ 11.24 ਵਜੇ 3.66 ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (BMC) ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਕੁਰਲਾ ਖੇਤਰ ਵਿਚ ਸ਼ੀਤਲ ਸਿਨੇਮਾ ਅਤੇ ਕਾਲੇ ਮਾਰਗ ਨੇੜੇ ਸੜਕ ’ਤੇ ਆਵਾਜਾਈ ਨੂੰ ਹੋਰ ਰੂਟਾਂ ਵੱਲ ਮੋੜ ਦਿੱਤਾ ਗਿਆ।

ਇਹ ਵੀ ਪੜ੍ਹੋ- ਅਯੁੱਧਿਆ ਦੀਆਂ ਸੜਕਾਂ 'ਤੇ ਉਤਰੇ NSG ਕਮਾਂਡੋ; ਦੁਕਾਨਾਂ ਬੰਦ, ਜਾਣੋ ਮਾਮਲਾ

ਉਨ੍ਹਾਂ ਕਿਹਾ ਕਿ ਗੋਰੇਗਾਂਵ ਪੂਰਬੀ ਵਿੱਚ ਆਰੇ ਮਾਰਗ 'ਤੇ ਆਵਾਜਾਈ ਨੂੰ SEEPZ-ਮਰੋਲ ਮਰੋਸ਼ੀ-JVLR ਵੱਲ ਮੋੜ ਦਿੱਤਾ ਗਿਆ ਹੈ। ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਅੰਧੇਰੀ ਮੈਟਰੋ ਨੂੰ ਵੀ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਨੂੰ ਐਸ. ਵੀ ਰੋਡ ਵੱਲ ਮੋੜ ਦਿੱਤਾ ਗਿਆ ਹੈ। ਕੇਂਦਰੀ ਰੇਲਵੇ ਅਤੇ ਪੱਛਮੀ ਰੇਲਵੇ, ਜੋ ਮੁੰਬਈ ਮੈਟਰੋਪੋਲੀਟਨ ਖੇਤਰ ਵਿਚ ਉਪਨਗਰੀ ਰੇਲ ਸੇਵਾਵਾਂ ਦਾ ਸੰਚਾਲਨ ਕਰਦੇ ਹਨ, ਨੇ ਕਿਹਾ ਕਿ ਲੋਕਲ ਰੇਲ ਸੇਵਾਵਾਂ ਆਮ ਤੌਰ 'ਤੇ ਚਲਾਈਆਂ ਜਾ ਰਹੀਆਂ ਹਨ। ਮੁੰਬਈ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ।


author

Tanu

Content Editor

Related News