ਕਈ ਇਲਾਕਿਆਂ ''ਚ ਭਾਰੀ ਮੀਂਹ, ਅੱਜ ਤੋਂ ਰਾਹਤ ਦੀ ਉਮੀਦ

Friday, Sep 13, 2024 - 03:46 PM (IST)

ਜੈਪੁਰ- ਰਾਜਸਥਾਨ ਦੇ ਕਈ ਇਲਾਕਿਆਂ 'ਚ ਬੀਤੇ 24 ਘੰਟਿਆਂ ਵਿਚ ਮੋਹਲੇਧਾਰ ਮੀਂਹ ਦਰਜ ਪਿਆ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਸੂਬੇ ਦੇ ਲੋਕਾਂ ਨੂੰ ਹੁਣ ਇਸ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸਵੇਰੇ ਸਾਢੇ 8 ਵਜੇ ਤੱਕ ਦੇ 24 ਘੰਟਿਆਂ ਵਿਚ ਪੱਛਮੀ ਰਾਜਸਥਾਨ ਵਿਚ ਕੁਝ ਥਾਵਾਂ 'ਤੇ ਅਤੇ ਪੂਰਬੀ ਰਾਜਸਥਾਨ 'ਚ ਕੁਝ ਥਾਵਾਂ 'ਤੇ ਮੀਂਹ ਪਿਆ। 

ਇਸ ਦੌਰਾਨ ਜੈਪੁਰ, ਦੌਸਾ, ਸੀਕਰ, ਸਵਾਈਮਾਧੋਪੁਰ, ਭਰਤਪੁਰ, ਕੋਟਾ, ਝਾਲਾਵਾੜ ਅਤੇ ਬਾਰਾਂ ਜ਼ਿਲ੍ਹੇ ਵਿਚ ਕੁਝ ਥਾਵਾਂ 'ਤੇ ਮੀਂਹ ਦਰਜ ਕੀਤਾ ਗਿਆ ਹੈ। ਵਿਭਾਗ ਮੁਤਾਬਕ ਮਿੱਤਰਾਪੁਰ (ਸਵਾਈ ਮਾਧੋਪੁਰ) ਵਿਚ 93 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਜੈਪੁਰ ਦੇ ਵਿਰਾਟਨਗਰ 'ਚ 83 ਮਿਲੀਮੀਟਰ, ਸੀਕਰ ਦੇ ਪਾਟਨ 'ਚ 78 ਮਿਲੀਮੀਟਰ, ਝਾਲਾਵਾੜ 'ਚ 76 ਮਿਲੀਮੀਟਰ, ਭਰਤਪੁਰ 'ਚ 70 ਮਿਲੀਮੀਟਰ ਅਤੇ ਕੋਟਾ ਦੇ ਖਤੌਲੀ 'ਚ 67 ਮਿਲੀਮੀਟਰ ਮੀਂਹ ਪਿਆ।

ਮੌਸਮ ਕੇਂਦਰ ਜੈਪੁਰ ਮੁਤਾਬਕ 13 ਸਤੰਬਰ ਤੋਂ ਸੂਬੇ ਵਿਚ ਮੋਹਲੇਧਾਰ ਮੀਂਹ ਦੀਆਂ ਗਤੀਵਿਧੀਆਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਉੱਤਰੀ-ਪੂਰਬੀ ਰਾਜਸਥਾਨ ਵਿਚ ਗਰਜ ਨਾਲ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀਆਂ ਸੰਭਾਵਨਾ ਹੈ। 14 ਤੋਂ 17 ਸਤੰਬਰ ਦੌਰਾਨ ਵੱਖ-ਵੱਖ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਉੱਥੇ ਹੀ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਆਉਣ ਵਾਲੇ ਦਿਨਾਂ 'ਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ 'ਤੇ ਹੀ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।


Tanu

Content Editor

Related News