ਮੱਧ ਪ੍ਰਦੇਸ਼ ''ਚ ਮੋਹਲੇਧਾਰ ਮੀਂਹ: ਸ਼ਿਵਰਾਜ ਨੇ ਕਿਹਾ- ਲੋੜ ਪਈ ਤਾਂ ਫ਼ੌਜ ਅਤੇ ਹਵਾਈ ਫ਼ੌਜ ਦੀ ਮਦਦ ਲਈ ਜਾਵੇਗੀ

Sunday, Sep 17, 2023 - 02:53 PM (IST)

ਮੱਧ ਪ੍ਰਦੇਸ਼ ''ਚ ਮੋਹਲੇਧਾਰ ਮੀਂਹ: ਸ਼ਿਵਰਾਜ ਨੇ ਕਿਹਾ- ਲੋੜ ਪਈ ਤਾਂ ਫ਼ੌਜ ਅਤੇ ਹਵਾਈ ਫ਼ੌਜ ਦੀ ਮਦਦ ਲਈ ਜਾਵੇਗੀ

ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਕਿਹਾ ਕਿ ਸੂਬੇ 'ਚ ਮੋਹਲੇਧਾਰ ਮੀਂਹ ਦਰਮਿਆਨ ਹੜ੍ਹ ਰਾਹਤ ਕੰਮਾਂ ਲਈ ਜੇਕਰ ਲੋੜ ਪਈ ਤਾਂ ਫ਼ੌਜ ਅਤੇ ਹਵਾਈ ਫ਼ੌਜ ਦੀ ਵੀ ਮਦਦ ਲਈ ਜਾਵੇਗੀ। ਸ਼ਿਵਰਾਜ ਨੇ ਸ਼ਨੀਵਾਰ ਦੇਰ ਰਾਤ 1.30 ਵਜੇ ਵੀਡੀਓ ਕਾਨਫਰੰਸ ਜ਼ਰੀਏ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਜ਼ਿਆਦਾ ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਹਤ ਤੇ ਬਚਾਅ ਕੰਮਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ- Happy Birthday PM Modi: ਅਣਦੇਖੀਆਂ ਤਸਵੀਰਾਂ ਜ਼ਰੀਏ ਪ੍ਰਧਾਨ ਮੰਤਰੀ ਦੀ ਜ਼ਿੰਦਗੀ 'ਤੇ ਇਕ ਝਾਤ

ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਫ਼ਿਲਹਾਲ ਕੰਟਰੋਲ ਵਿਚ ਹੈ। ਉਨ੍ਹਾਂ ਦੱਸਿਆ ਕਿ ਖਰਗੋਨ, ਖੰਡਵਾ, ਬੜਵਾਨੀ, ਧਾਰ ਅਤੇ ਅਲੀਰਾਜ਼ਪੁਰ ਵਿਚ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ NDRF ਅਤੇ SDRF ਦੀਆਂ ਟੀਮਾਂ ਰਾਹਤ ਅਤੇ ਬਚਾਅ ਕੰਮ ਵਿਚ ਜੁੱਟੀਆਂ ਹਨ। ਲੋੜ ਪਈ ਤਾਂ ਫ਼ੌਜ ਅਤੇ ਹਵਾਈ ਫ਼ੌਜ ਦੀ ਵੀ ਮਦਦ ਲਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News