ਕੇਰਲ ''ਚ ਮੋਹਲੇਧਾਰ ਮੀਂਹ ਜਾਰੀ, ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ''ਚ ਜਾਰੀ ਕੀਤਾ ''ਯੈਲੋ ਅਲਰਟ''

09/30/2023 3:25:59 PM

ਤਿਰੂਵਨੰਤਪੁਰਮ- ਕੇਰਲ ਦੇ ਕਈ ਹਿੱਸਿਆਂ 'ਚ ਸ਼ਨੀਵਾਰ ਨੂੰ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਸ਼ਨੀਵਾਰ ਨੂੰ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕੋਟਾਯਮ ਨੂੰ ਛੱਡ ਕੇ ਸੂਬੇ ਦੇ 13 ਜ਼ਿਲ੍ਹਿਆਂ 'ਚ 'ਯੈਲੋ ਅਲਰਟ' ਜਾਰੀ ਕੀਤਾ ਹੈ। 'ਯੈਲੋ ਅਲਰਟ' ਵਿਚ 6 ਤੋਂ 11 ਸੈਂਟੀਮੀਟਰ ਤੱਕ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਕਈ ਥਾਵਾਂ ਤੋਂ ਦਰੱਖ਼ਤ ਡਿੱਗਣ, ਪਾਣੀ ਭਰ ਜਾਣ ਅਤੇ ਕੰਧਾਂ ਢਹਿਣ ਦੀਆਂ ਖ਼ਬਰਾਂ ਆਈਆਂ ਹਨ ਪਰ ਸੂਬੇ ਵਿਚ ਕਿਤੇ ਵੀ ਕਿਸੇ ਤਰ੍ਹਾਂ ਦੇ ਵੱਡੇ ਹਾਦਸੇ ਦੀ ਸੂਚਨਾ ਨਹੀਂ ਹੈ। ਸੂਬੇ ਵਿਚ ਬੀਤੇ ਦੋ ਦਿਨਾਂ ਤੋਂ ਮੀਂਹ ਜਾਰੀ ਹੈ। 

ਇਹ ਵੀ ਪੜ੍ਹੋ- ਵਰ੍ਹਿਆਂ ਬਾਅਦ ਸੱਚ ਹੋਇਆ ਸੀ ਸੁਫ਼ਨਾ, ਕਿਸਮਤ 'ਚ ਲਿਖਿਆ ਸੀ ਕਾਲ, ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ

ਮੋਹਲੇਧਾਰ ਮੀਂਹ ਕਾਰਨ ਅਲਪੁੱਝਾ ਜ਼ਿਲ੍ਹੇ ਦੇ ਕੱਟਨਾਦ ਖੇਤਰ ਦੇ ਏਦਥੁਆ ਵਿਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਖਰਾਬ ਹੋ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਵੱਧਦੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਸੂਬੇ ਦੀ ਰਾਜਧਾਨੀ ਦੇ ਨੇੜੇ ਅਰੁਵਿਕਾਰਾ ਡੈਮ ਦੇ ਸ਼ਟਰਾਂ ਨੂੰ 160 ਸੈਂਟੀਮੀਟਰ ਉੱਚਾ ਕੀਤਾ ਗਿਆ ਹੈ। ਆਉਣ ਵਾਲੇ ਘੰਟਿਆਂ ਵਿਚ ਮੀਂਹ ਦੇ ਤੇਜ਼ ਹੋਣ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਉੱਚੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਹਦਾਇਤ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News