55 Kmph ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, 10 ਰਾਜਾਂ 'ਚ ਭਾਰੀ ਮੀਂਹ ਦਾ ਅਲਰਟ
Thursday, Oct 03, 2024 - 06:18 PM (IST)
ਨੈਸ਼ਨਲ ਡੈਸਕ : ਦੇਸ਼ ਦੇ ਕਈ ਹਿੱਸਿਆਂ ਤੋਂ ਮਾਨਸੂਨ ਰਵਾਨਾ ਹੋ ਗਿਆ ਹੈ ਪਰ ਕੁਝ ਰਾਜਾਂ ਵਿੱਚ ਰੁਕ-ਰੁਕ ਕੇ ਬਾਰਸ਼ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੁਝ ਖੇਤਰਾਂ ਵਿੱਚ ਤੂਫ਼ਾਨੀ ਮੌਸਮ ਅਤੇ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਹ ਪ੍ਰਭਾਵ ਮੰਨਾਰ ਦੀ ਖਾੜੀ ਅਤੇ ਬੰਗਾਲ ਦੀ ਖਾੜੀ ਦੇ ਪੂਰਬੀ-ਕੇਂਦਰੀ ਹਿੱਸਿਆਂ ਵਿੱਚ ਦਿਖਾਈ ਦੇਵੇਗਾ, ਜਿਸ ਨਾਲ 5 ਅਤੇ 6 ਅਕਤੂਬਰ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਐਨਸੀਆਰ ਵਿੱਚ ਬੱਦਲਵਾਈ ਹੋਵੇਗੀ ਅਤੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਇਹਨਾਂ ਰਾਜਾਂ 'ਚ ਪਵੇਗਾ ਮੀਂਹ
ਮੌਸਮ ਵਿਭਾਗ ਨੇ ਖ਼ਾਸ ਤੌਰ 'ਤੇ ਮਛੇਰਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਗਲੇ ਸੱਤ ਦਿਨਾਂ ਤੱਕ ਉੱਤਰ-ਪੂਰਬੀ ਬੰਗਾਲ ਦੀ ਖਾੜੀ ਵੱਲ ਨਾ ਜਾਣ। ਅਗਲੇ 6-7 ਦਿਨਾਂ 'ਚ ਤਾਮਿਲਨਾਡੂ, ਪੁਡੂਚੇਰੀ, ਮਾਹੇ ਅਤੇ ਕਰਾਈਕਲ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਅਕਤੂਬਰ ਨੂੰ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ ਵਿੱਚ 2024 ਦਾ ਮਾਨਸੂਨ ਸੀਜ਼ਨ 61% ਬਾਰਿਸ਼ ਦੇ ਨਾਲ ਖ਼ਤਮ ਹੋ ਗਿਆ ਹੈ। ਹੁਣ ਮਾਨਸੂਨ ਦੇ ਜਾਣ ਤੋਂ ਬਾਅਦ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲੇਗਾ। ਵੀਰਵਾਰ ਨੂੰ ਦਿੱਲੀ-ਐੱਨਸੀਆਰ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 4 ਅਕਤੂਬਰ ਨੂੰ ਤਾਪਮਾਨ 36.7 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਨਰਾਤਿਆਂ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ
ਮੀਂਹ ਦੀ ਭਵਿੱਖਬਾਣੀ:
4 ਤੋਂ 8 ਅਕਤੂਬਰ: ਕਰਨਾਟਕ ਅਤੇ ਕਰਾਈਕਲ ਵਿੱਚ ਮੀਂਹ ਦੀ ਸੰਭਾਵਨਾ ਹੈ।
5 ਅਤੇ 6 ਅਕਤੂਬਰ: ਉੱਤਰ ਪ੍ਰਦੇਸ਼, ਬਿਹਾਰ ਅਤੇ ਐਨਸੀਆਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ - ਚੋਣ ਰੈਲੀ 'ਚ ਬੁਲਡੋਜ਼ਰ ਤੋਂ ਨੋਟਾਂ ਦੀ ਬਰਸਾਤ, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8