ਹਿਮਾਚਲ ਦੇ 10 ਜ਼ਿਲ੍ਹਿਆਂ ''ਚ ਭਾਰੀ ਮੀਂਹ ਦਾ ਅਲਰਟ, ਜਾਣੋ ਨੈਸ਼ਨਲ ਹਾਈਵੇ ਦੀ ਸਥਿਤੀ
Thursday, Aug 29, 2024 - 12:48 PM (IST)
ਸ਼ਿਮਲਾ ਡੈਸਕ : ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਮੀਂਹ ਦਾ ਦੌਰ ਜਾਰੀ ਹੈ। ਮੀਂਹ ਕਾਰਨ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ। ਬੁੱਧਵਾਰ ਦੇਰ ਸ਼ਾਮ ਨੂੰ ਸ਼ਿਮਲਾ ਦੀ ਮਾਛੀ ਵਾਲੀ ਕੋਠੀ 'ਚ ਸੜਕ ਦਾ ਵੱਡਾ ਹਿੱਸਾ ਧਸ ਗਿਆ, ਜਿਸ ਕਾਰਨ ਆਸ-ਪਾਸ ਦੇ ਕਰੀਬ 10 ਮਕਾਨਾਂ ਨੂੰ ਖ਼ਤਰਾ ਪੈਦਾ ਹੋ ਗਿਆ। ਇਸ ਦੌਰਾਨ ਬਿਜਲੀ ਦਾ ਇਕ ਖੰਭਾ ਵੀ ਹਵਾ ਵਿੱਚ ਲਟਕ ਗਿਆ ਹੈ। ਮੀਂਹ ਕਾਰਨ ਹੋ ਰਹੇ ਨੁਕਸਾਨ ਵਿਚਕਾਰ ਮੌਸਮ ਵਿਗਿਆਨ ਕੇਂਦਰ ਨੇ ਪ੍ਰਦੇ ਦੇ 10 ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ
ਮੌਸਮ ਵਿਗਿਆਨ ਦੇ ਕੇਂਦਰ ਸ਼ਿਮਲਾ ਅਨੁਸਾਰ ਸੂਬੇ ਦੇ 10 ਜ਼ਿਲ੍ਹਿਆਂ ਵਿੱਚ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕਿਨੌਰ ਅਤੇ ਲਾਹੌਲ-ਸਪੀਤੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਚੰਬਾ ਜ਼ਿਲ੍ਹੇ ਵਿੱਚ ਪਠਾਨਕੋਟ-ਭਰਮੌਰ NH ਅਤੇ ਚੰਬਾ-ਖੱਜੀਆਰ ਅਤੇ ਚੰਬਾ-ਚੁਵੜੀ ਵਾਇਆ ਜੋਤ ਮਾਰਗ ਆਵਾਜਾਈ ਲਈ ਖੁੱਲ੍ਹੇ ਹਨ। ਕਿਨੌਰ ਜ਼ਿਲ੍ਹੇ ਦੇ ਨਿਗੁਲਸਾਰੀ ਨੇੜੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ-5 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਦੇਰ ਸ਼ਾਮ ਰੂਟ ਬਹਾਲ ਹੋਣ ਦੀ ਸੰਭਾਵਨਾ ਹੈ। ਰਾਜਧਾਨੀ ਸ਼ਿਮਲਾ ਨੂੰ ਜੋੜਨ ਵਾਲੇ ਸ਼ਿਮਲਾ-ਸੋਲਨ, ਸ਼ਿਮਲਾ-ਬਿਲਾਸਪੁਰ ਅਤੇ ਸ਼ਿਮਲਾ-ਥੀਓਗ ਵਰਗੇ ਮਹੱਤਵਪੂਰਨ ਰਾਸ਼ਟਰੀ ਮਾਰਗਾਂ 'ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਹਾਲਾਂਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਨ੍ਹਾਂ ਰਸਤਿਆਂ 'ਤੇ ਜ਼ਮੀਨ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕਾਂਗੜਾ ਜ਼ਿਲ੍ਹੇ 'ਚ ਧਰਮਸ਼ਾਲਾ-ਪਠਾਨਕੋਟ ਅਤੇ ਸ਼ਿਮਲਾ ਰਾਸ਼ਟਰੀ ਮਾਰਗ 'ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਪਾਲਮਪੁਰ ਖੇਤਰ ਵਿੱਚ ਪਠਾਨਕੋਟ-ਮੰਡੀ ਹਾਈਵੇਅ ਬਰਕਰਾਰ ਹੈ। ਮੰਡੀ ਜ਼ਿਲ੍ਹੇ ਵਿਚ ਮਨਾਲੀ-ਚੰਡੀਗੜ੍ਹ NH ਪੰਡੋਹ ਦੇ 9 ਮੀਲ, ਖੋਟੀਨਾਲਾ, ਮੂਨ ਹੋਟਲ ਅਤੇ ਜੋਗਨੀ ਮੋੜ 'ਤੇ ਵਾਹਨਾਂ ਲਈ ਇਕ ਤਰਫਾ ਖੁੱਲ੍ਹਾ ਹੈ, ਜਦੋਂ ਕਿ ਕੁੱਲੂ ਲਈ ਬਦਲਵਾਂ ਰਸਤਾ ਮੰਡੀ-ਕਤੌਲਾ-ਬਜੌਰਾ ਸੜਕ LMV ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਾ ਹੈ। ਕੁੱਲੂ ਜ਼ਿਲ੍ਹੇ ਵਿੱਚ ਚੰਡੀਗੜ੍ਹ-ਮਨਾਲੀ NH, ਔਟ-ਲੁਟੇਰੀ ਨੈਸ਼ਨਲ ਹਾਈਵੇਅ 305 ਨੂੰ ਆਵਾਜਾਈ ਲਈ ਬਹਾਲ ਕੀਤਾ ਹੈ। ਸਿਰਮੌਰ ਜ਼ਿਲ੍ਹੇ ਵਿੱਚ ਤਿੰਨੋਂ ਰਾਸ਼ਟਰੀ ਰਾਜਮਾਰਗ ਨਾਹਨ-ਕੁਮਾਰਹੱਟੀ 907ਏ, ਕਾਲਾ ਅੰਬ-ਪਾਉਂਟਾ ਸਾਹਿਬ-ਦੇਹਰਾਦੂਨ ਅਤੇ ਪਾਉਂਟਾ ਸਾਹਿਬ-ਸ਼ਿਲਾਈ ਰਾਸ਼ਟਰੀ ਰਾਜਮਾਰਗ 707 'ਤੇ ਵਾਹਨਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ - ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8