ਉਤਰ ਪ੍ਰਦੇਸ਼ ਸਮੇਤ ਦੇਸ਼ ਦੇ 19 ਰਾਜਾਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ
Monday, Jul 02, 2018 - 01:56 PM (IST)

ਨਵੀਂ ਦਿੱਲੀ— ਮੌਸਮ ਵਿਭਾਗ ਨੇ ਯੂ.ਪੀ-ਉਤਰਾਖੰਡ ਸਮੇਤ ਦੇਸ਼ ਦੇ 19 ਰਾਜਾਂ 'ਚ ਅਗਲੇ 3 ਦਿਨਾਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਰਾਜਾਂ 'ਚ ਹਿਮਾਚਲ ਪ੍ਰਦੇਸ਼, ਉਤਰਾਖੰਡ, ਬਿਹਾਰ, ਅਰੁਣਾਚਲ ਪ੍ਰਦੇਸ਼ 'ਚ ਵੀ ਜਾਰੀ ਬਾਰਸ਼ ਦਾ ਅਨੁਮਾਨ ਹੈ। ਇਸ ਦੇ ਨਾਲ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ, ਪੰਜਾਬ, ਹਰਿਆਣਾ, ਚੰਡੀਗੜ੍ਹ, ਨਾਗਾਲੈਂਡ, ਕੋਂਕਣ, ਗੋਆ ਅਤੇ ਕਰਨਾਟਕ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 6 ਜੁਲਾਈ ਤੱਕ ਮਾਨਸੂਨ ਦੀ ਸਰਗਰਮਤਾ ਹਿਮਾਲਿਆ ਦੇ ਤਰਾਈ ਖੇਤਰ 'ਚ ਰਹੇਗੀ। ਇਸ ਦੇ ਨਾਲ ਹਫਤਾ ਭਰ ਕਈ ਰਾਜਾਂ 'ਚ ਭਾਰੀ ਬਾਰਸ਼ ਹੋਵੇਗੀ। ਦਿੱਲੀ-ਐਨ.ਸੀ.ਆਰ ਅਤੇ ਹਰਿਆਣਾ 'ਚ ਵੀ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਦੱਖਣੀ ਕਸ਼ਮੀਰ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੇਜ਼ ਬਾਰਸ਼ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਬੇਘਰ ਹੋ ਗਏ। ਜੰਮੂ-ਸ਼੍ਰੀਨਗਰ ਰਾਜਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ।