ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

Friday, Jan 02, 2026 - 06:57 PM (IST)

ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਨੈਸ਼ਨਲ ਡੈਸਕ- ਸਾਲ 2026 ਦੀ ਪਹਿਲੀ ਸਵੇਰ ਨੇ ਪੂਰੇ ਦੇਸ਼ ਵਿੱਚ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਤੇਜ਼ ਠੰਢ ਅਤੇ ਸੰਘਣੀ ਧੁੰਦ ਆਮ ਜਨਜੀਵਨ ਨੂੰ ਵਿਗਾੜ ਰਹੀ ਹੈ, ਜਦੋਂ ਕਿ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਚਿੰਤਾ 'ਚ ਪਾਇਆ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਲਈ ਕਈ ਸੂਬਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। 

ਕੇਰਲ ਦਾ ਮੌਸਮ

ਕੇਰਲ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਕੇਰਲ 'ਚ ਠੰਡ ਕਾਫੀ ਵੱਧ ਚੁੱਕੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਸੂਬੇ 'ਚ ਅਗਲੇ 72 ਘੰਟਿਆਂ 'ਚ ਰੁਕ-ਰੁਕ ਕੇ ਭਾਰੀ ਮੀਂਹ ਪੈ ਸਕਦਾ ਹੈ। 

ਤਾਮਿਲਨਾਡੂ 'ਚ ਮੌਸਮ ਦਾ ਮਿਜ਼ਾਜ

ਮਾਨਸੂਨ ਦੌਰਾਨ ਤਾਮਿਨਲਾਡੂ 'ਚ ਵੀ ਕਾਫੀ ਬਾਰਿਸ਼ ਹੋਈ ਸੀ। ਮਾਨਸੂਨ ਤੋਂ ਬਾਅਦ ਵੀ ਸੂਬੇ 'ਚ ਬੱਦਲਾਂ ਦੀਆਂ ਗਤੀਵਿਧੀਆਂ ਜਾਰੀ ਹਨ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ 'ਚ ਤਾਮਿਲਨਾਡੂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। 

ਹੋਰ ਪ੍ਰਭਾਵਿਤ ਸੂਬੇ

ਮੌਸਮ ਵਿਭਾਗ ਅਨੁਸਾਰ, ਕਰਨਾਟਕ ਦੇ ਕੁਝ ਹਿੱਸਿਆਂ 'ਚ ਵੀ ਅਗਲੇ 72 ਘੰਟਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਇਸਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਵੀ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਦੱਖਣੀ ਖੇਤਰ ਦੇ ਹੋਰ ਹਿੱਸਿਆਂ ਜਿਵੇਂ- ਅੰਡੇਮਾਨ-ਨਿਕੋਬਾਰ, ਪੁੱਡੁਚੇਰੀ ਅਤੇ ਕਰਾਈਕਲ 'ਚ ਵੀ ਆਉਣ ਵਾਲੇ 3 ਦਿਨਾਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 


author

Rakesh

Content Editor

Related News