ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

Friday, Dec 12, 2025 - 07:08 PM (IST)

ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਨੈਸ਼ਨਲ ਡੈਸਕ- ਇਸ ਸਾਲ ਦਾ ਮਾਨਸੂਨ ਸੀਜ਼ਨ ਬਹੁਤ ਹੀ ਸ਼ਾਨਦਾਰ ਰਿਹਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ, ਜਿਸ ਵਿੱਚ ਪਿਛਲੇ ਸਾਲਾਂ ਨਾਲੋਂ ਇਸ ਵਾਰ ਬਾਰਿਸ਼ ਦਾ ਪੱਧਰ ਜ਼ਿਆਦਾ ਰਿਹਾ। ਮਾਨਸੂਨ ਤੋਂ ਬਾਅਦ ਵੀ ਕੁਝ ਸੂਬਿਆਂ ਵਿੱਚ ਮੀਂਹ ਅਤੇ ਠੰਢ ਦਾ ਅਸਰ ਜਾਰੀ ਹੈ। ਮੌਸਮ ਵਿਭਾਗ ਨੇ 12 ਤੋਂ 14 ਦਸੰਬਰ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਮੀਂਹ ਚਿਤਾਵਨੀ ਜਾਰੀ ਕੀਤੀ ਹੈ।

ਉੱਤਰ ਪ੍ਰਦੇਸ਼ : ਸੰਘਣੀ ਧੁੰਦ, ਮੀਂਹ ਦਾ ਕੋਈ ਅਲਟ ਨਹੀਂ

ਉੱਤਰ ਪ੍ਰਦੇਸ਼ 'ਚ 13 ਅਤੇ 14 ਦਸੰਬਰ ਨੂੰ ਨੂੰ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪ੍ਰਭਾਵਿਤ ਜ਼ਿਲ੍ਹੇ ਬਿਜਨੌਰ, ਮੁਰਾਦਾਬਾਦ, ਰਾਮਪੁਰ, ਬਰੇਲੀ, ਬਹਿਰਾਈਚ, ਬਲਰਾਮਪੁਰ, ਗੋਂਡਾ, ਬਸਤੀ, ਗੋਰਖਪੁਰ, ਮਊ, ਦੇਵਰੀਆ ਅਤੇ ਗਾਜ਼ੀਪੁਰ ਹਨ।

ਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਸਵੇਰੇ ਧੁੰਦ ਕਾਰਨ ਵਿਜ਼ੀਬਿਲਿਟੀ ਘੱਟ ਹੋਣ ਦੀ ਸੰਭਾਵਨਾ ਹੈ, ਇਸ ਲਈ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅਚਾਨਕ ਕਿਉਂ ਰੋਣ ਲੱਗ ਪੈਂਦੇ ਹਨ ਕੁੱਤੇ ? ਕੀ ਹੈ ਇਸਦੀ ਅਸਲ ਸੱਚਾਈ

ਉੱਤਰਾਖੰਡ : ਖੁਸ਼ਕ ਮੌਸਮ ਅਤੇ ਤੇਜ਼ ਧੁੱਪ

ਉੱਤਰਾਖੰਡ 'ਚ 13 ਅਤੇ 14 ਦਸੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਹਾੜਾਂ ਅਤੇ ਮੈਦਾਨੀ ਇਲਾਕਿਆਂ 'ਚ ਤੇਜ਼ ਧੁੱਪ ਦੇਖਣ ਨੂੰ ਮਿਲੇਗੀ। ਦਿਨ ਦਾ ਤਾਪਮਾਨ ਆਮ ਤੋਂ ਉੱਪਰ ਰਹੇਗਾ ਪਰ ਰਾਤ ਦੇ ਸਮੇਂ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋਣ ਨਾਲ ਠੰਡ ਵੱਧ ਸਕਦੀ ਹੈ। 

ਦਿੱਲੀ :  ਵਧਦੀ ਠੰਡ ਅਤੇ ਸ਼ੀਤਲਹਿਰ ਦਾ ਖਤਰਾ

ਦਿੱਲੀ 'ਚ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਦੇ ਅਨੁਸਾਰ 13 ਅਤੇ 14 ਦਸੰਬਰ ਵਿਚਕਾਰ ਸ਼ੀਤਲਹਿਰ ਚੱਲ ਸਕਦੀ ਹੈ। ਇਸ ਨਾਲ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਲੋਕ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਹਿਨਣ ਅਤੇ ਲੋੜ ਅਨੁਸਾਰ ਸਾਵਧਾਨੀ ਵਰਤਨ। 

ਇਹ ਵੀ ਪੜ੍ਹੋ- ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ

ਮੌਸਮ ਵਿਭਾਗ ਨੇ ਦੇਸ਼ ਦੇ ਕੁਝ ਹਿੱਸਿਆਂ 'ਚ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।

- ਕਰਨਾਟਕ ਦੇ ਕੁਝ ਜ਼ਿਲ੍ਹੇ, ਅੰਡੇਮਾਨ-ਨਿਕੋਬਾਰ, ਮਾਹੇ, ਪੁਡੂਚੇਰੀ ਅਤੇ ਕਰਾਈਕਲ 'ਚ 12 ਤੋਂ 14 ਦਸੰਬਰ ਤਕ ਰੁਕ-ਰੁਕ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 
- ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ 'ਚ 13 ਦਸੰਬਰ ਤੋਂ ਭਾਰੀ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਸਕਦਾ ਹੈ। 
ਤਾਮਿਲਨਾਡੂ 'ਚ 12 ਤੋਂ 14 ਦਸੰਬਰ ਵਿਚਕਾਰ ਭਾਰੀ ਮੀਂਹ ਪਵੇਗਾ। ਇਸ ਦੌਰਾਨ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਵੈਭਵ ਸੂਰਿਆਵੰਸ਼ੀ ਨੇ ਤੋੜ'ਤਾ 17 ਸਾਲ ਪੁਰਾਣਾ ਰਿਕਾਰਡ, ਠੋਕੇ 6 6 6 6 6 6 6 6 6 6 6 6 6 6


author

Rakesh

Content Editor

Related News