ਅਗਲੇ 2 ਦਿਨ ਬੇਹੱਦ ਅਹਿਮ! ਇਨ੍ਹਾਂ ਸੂਬਿਆਂ ''ਚ ਹਨ੍ਹੇਰੀ-ਤੂਫਾਨ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ
Tuesday, Dec 09, 2025 - 08:19 PM (IST)
ਨੈਸ਼ਨਲ ਡੈਸਕ- ਦੇਸ਼ ਭਰ 'ਚ ਇਸ ਸਾਲ ਮਾਨਸੂਨ ਦਾ ਸੀਜ਼ਨ ਬੇਹੱਦ ਬਿਹਤਰ ਰਿਹਾ ਅਤੇ ਕਈ ਇਲਾਕਿਆਂ 'ਚ ਆਮ ਨਾਲੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਲਗਾਤਾਰ ਹੋਈ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿੱਤੀ ਅਤੇ ਤਾਪਮਾਨ ਵੀ ਹੇਠਾਂ ਰਿਹਾ। ਹੁਣ ਮਾਨਸੂਨ ਵਿਦਾ ਹੋਣ ਤੋਂ ਬਾਅਦ ਵੀ ਕਈ ਸੂਬਿਆਂ 'ਚ ਮੀਂਹ ਦਾ ਦੌਰ ਜਾਰੀ ਹੈ। ਇਸ ਵਿਚਕਾਰ ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਅਗਲੇ ਦੋ ਦਿਨਾਂ ਲਈ ਕਈ ਸੂਬਿਆਂ 'ਚ ਭਾਰੀ ਮੀਂਹ ਅਤੇ ਹਨ੍ਹੇਰੀ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ।
ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੌਰਾਨ ਖੂਬ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਹੋਈਆਂ ਸਨ। ਕੁਝ ਸਮੇਂ ਮੌਸਮ ਸਥਿਰ ਰਿਹਾ ਸੀ ਪਰ ਹੁਣ ਫਿਰ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਅਗਲੇ 48 ਘੰਟਿਆਂ 'ਚ ਸੂਬੇ ਦੇ ਕਈ ਹਿੱਸਿਆਂ 'ਚ ਰੁੱਕ-ਰੁੱਕ ਕੇ ਭਾਰੀ ਮੀਂਹ ਅਤੇ ਉਚਾਈ ਵਾਲੇ ਖੇਤਰਾਂ 'ਚ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਅੰਡਮਾਨ-ਨਿਕੋਬਾਰ 'ਚ ਭਾਰੀ ਮੀਂਹ ਦਾ ਨਵਾਂ ਦੌਰ
ਅੰਡਮਾਨ-ਨਿਕੋਬਾਰ 'ਚ ਵੀ ਚੰਗੀ ਬਾਰਿਸ਼ ਤੋਂ ਬਾਅਦ ਹੁਣ ਫਿਰ ਮੌਸਮ ਸਰਗਰਮ ਹੋ ਗਿਆ ਹੈ। ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤਕ ਇਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ 'ਚ ਗਰਜ-ਚਮਕ ਨਾਲ ਪਵੇਗਾ ਭਾਰੀ ਮੀਂਹ
ਮੌਸਮ ਵਿਭਾਗ ਮੁਤਾਬਕ, ਉੱਤਰਾਖੰਡ 'ਚ ਅਗਲੇ ਦੋ ਦਿਨਾਂ ਤਕ ਰੁੱਕ-ਰੁੱਕ ਕੇ ਭਾਰੀ ਮੀਂਹ ਪੈ ਸਕਦਾ ਹੈ। ਇਸਤੋਂ ਇਲਾਵਾ ਇਨ੍ਹਾਂ ਸੂਬਿਆਂ 'ਚ ਵੀ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ-
ਕੇਰਲ
ਤਾਮਿਲਨਾਡੂ
ਮਾਹੇ
ਪੁੱਡੂਚੇਰੀ
ਕਰਾਈਕਲ
ਲਕਸ਼ਦੀਪ
ਇਨ੍ਹਾਂ ਸਾਰੇ ਇਲਾਕਿਾਂ 'ਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
