ਕਰਨਾਟਕ ਦੇ ਮੰਤਰੀ ਨੂੰ ਘਰ ਜਾ ਕੇ ਟੀਕਾ ਲਾਉਣ ਵਾਲਾ ਸਿਹਤ ਮੁਲਾਜ਼ਮ ਮੁਅੱਤਲ

Saturday, Apr 03, 2021 - 12:13 AM (IST)

ਬੈਂਗਲੁਰੂ : ਕੋਵਿਡ-19 ਟੀਕਾਕਰਨ ਦੇ ਨਿਯਮਾਂ ਦਾ ਉਲੰਘਣ ਕਰ ਕੇ ਕਰਨਾਟਕ ਦੇ ਖੇਤੀਬਾੜੀ ਮੰਤਰੀ ਬੀ. ਸੀ. ਪਾਟਿਲ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਜਾ ਕੇ ਟੀਕਾ ਲਾਉਣ ਵਾਲੇ ਇਕ ਸਿਹਤ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਨਾ ਲਾਈਟ, ਨਾ ਪੱਖਾ, ਗਰੀਬ ਰਾਤ ਨੂੰ ਉੱਠੇਗਾ ਤਾਂ ਆਬਾਦੀ ਹੀ ਵਧਾਏਗਾ: ਬਦਰੂਦੀਨ ਅਜਮਲ

ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਕਮਿਸ਼ਨਰ ਡਾ. ਕੇ. ਵੀ. ਤ੍ਰਿਲੋਕਚੰਦ ਨੇ ਦੱਸਿਆ ਕਿ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਲਈ ਸਿਹਤ ਮੁਲਾਜ਼ਮ ਡਾ. ਜ਼ੈੱਡ. ਆਰ. ਮਖੰਦਰ ਨੂੰ ਮੁਅੱਤਲ ਕੀਤਾ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੇ ਜਾਣ ’ਤੇ ਨਾਖੁਸ਼ੀ ਪ੍ਰਗਟ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News