ਪਤਨੀ ਦਾ ਕਤਲ ਕਰ ਕਾਰ ''ਚ ਹੀ ਛੱਡੀ ਲਾਸ਼, ਇੰਝ ਸਾਹਮਣੇ ਆਇਆ ਪੂਰਾ ਮਾਮਲਾ

Monday, Sep 02, 2024 - 11:04 AM (IST)

ਪਤਨੀ ਦਾ ਕਤਲ ਕਰ ਕਾਰ ''ਚ ਹੀ ਛੱਡੀ ਲਾਸ਼, ਇੰਝ ਸਾਹਮਣੇ ਆਇਆ ਪੂਰਾ ਮਾਮਲਾ

ਨਵੀਂ ਦਿੱਲੀ (ਭਾਸ਼ਾ)- ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਇਕ 21 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਆਪਣੀ ਕਾਰ ਵਿਚ ਹੀ ਛੱਡ ਦਿੱਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੌਤਮ ਵਜੋਂ ਹੋਈ ਹੈ ਅਤੇ ਜਦੋਂ ਉਹ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਇਲਾਕੇ 'ਚ ਗਸ਼ਤ ਕਰ ਰਹੇ ਇਕ ਪੁਲਸ ਅਧਿਕਾਰੀ ਨੇ ਉਸ ਨੂੰ ਫੜ ਲਿਆ। ਪੁਲਸ ਅਨੁਸਾਰ ਗੌਤਮ ਦੇਰ ਰਾਤ ਸ਼ੱਕੀ ਹਾਲਾਤਾਂ 'ਚ ਬਿਨਾਂ ਕਮੀਜ਼ ਦੇ ਘੁੰਮ ਰਿਹਾ ਸੀ, ਉਦੋਂ ਰਾਤ 1.20 ਵਜੇ ਖਿਆਲਾ ਥਾਣੇ 'ਚ ਤਾਇਨਾਤ ਹੈੱਡ ਕਾਂਸਟੇਬਲ ਅਜੈ ਨੇ ਉਸ ਨੂੰ ਫੜ ਲਿਆ ਅਤੇ ਜਦੋਂ ਪੁੱਛ-ਗਿੱਛ ਕੀਤੀ ਤਾਂ ਘਟਨਾ ਦਾ ਖੁਲਾਸਾ ਹੋਇਆ। ਪੁੱਛ-ਗਿੱਛ ਕਰਨ 'ਤੇ ਗੌਤਮ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਮਾਨਿਆ (20) ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਕਾਰ 'ਚ ਛੱਡ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਪੁੱਛ-ਗਿੱਛ ਜਾਰੀ ਰੱਖੀ ਗਈ। ਜਿਸ ਤੋਂ ਬਾਅਦ ਰਘੁਬੀਰ ਨਗਰ ਦੇ ਰਹਿਣ ਵਾਲੇ ਗੌਤਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮਾਰਚ 'ਚ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਮਾਨਿਆ ਨਾਲ ਵਿਆਹ ਕੀਤਾ ਸੀ।

ਅਧਿਕਾਰੀ ਨੇ ਦੱਸਿਆ ਕਿ ਵਿਆਹ ਦੇ ਬਾਅਦ ਵੀ ਉਹ ਆਪਣੇ-ਆਪਣੇ ਪਰਿਵਾਰ ਨਾਲ ਹੀ ਰਹਿ ਰਹੇ ਸਨ ਅਤੇ ਕਦੇ-ਕਦੇ ਮਿਲਦੇ ਸਨ। ਐਤਵਾਰ ਰਾਤ ਗੌਤਮ ਕਾਰ 'ਚ ਰਾਜੌਰੀ ਗਾਰਡਨ ਇਲਾਕੇ ਦੇ ਤਿਤਾਰਪੁਰ 'ਚ ਮਾਨਿਆ ਨੂੰ ਮਿਲਣ ਆਇਆ ਸੀ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ,''ਰਾਤ ਕਰੀਬ 11 ਵਜੇ ਮਾਨਿਆ ਨੇ ਜ਼ੋਰ ਦੇ ਕੇ ਕਿਹਾ ਕਿ ਦੋਹਾਂ ਨੂੰ ਇਕੱਠੇ ਰਹਿਣਾ ਚਾਹੀਦਾ ਅਤੇ ਇਸ ਗੱਲ ਨੂੰ ਲੈ ਕੇ ਕਾਰ 'ਚ ਹੀ ਦੋਹਾਂ ਵਿਚਾਲੇ ਬਹਿਸ ਹੋ ਗਈ।'' ਗੌਤਮ ਨੇ ਮਾਨਿਆ 'ਤੇ ਚਾਕੂ ਨਾਲ ਕਈ ਵਾਰ ਕੀਤੇ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੂੰ ਲੱਗਾ ਕਿ ਉਹ ਮਰ ਚੁੱਕੀ ਹੈ ਤਾਂ ਉਸ ਨੇ ਕਾਰ ਸ਼ਿਵਾਜੀ ਕਾਲਜ ਦੀ ਲਾਲ ਬੱਤੀ ਕੋਲ ਖੜ੍ਹੀ ਕਰ ਦਿੱਤੀ ਅਤੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਹੈੱਡ ਕਾਂਸਟੇਬਲ ਅਜੇ ਨੇ ਉਸ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ ਕਿ ਰਾਜੌਰੀ ਗਾਰਡਨ ਪੁਲਸ ਥਾਣੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੇ ਜੋ ਵੀ ਗੱਲ ਦੱਸੀ ਹੈ, ਉਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News