ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਐਲਾਨ, ਮੈਡੀਕਲ ਸਹੂਲਤਾਂ ਲਈ ਦਾਨ ਕੀਤਾ ਜਾਵੇਗਾ ਸਾਰਾ ਸੋਨਾ
Sunday, May 23, 2021 - 04:33 AM (IST)
ਨਾਂਦੇੜ - ਪੂਰੇ ਦੇਸ਼ ਵਿਚ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਆਪਣੇ-ਆਪਣੇ ਪੱਧਰ ’ਤੇ ਕੋਰੋਨਾ ਕਾਲ ’ਚ ਮਰੀਜ਼ਾਂ ਦੀ ਮਦਦ ਦਾ ਐਲਾਨ ਕਰਨ ਦੇ ਨਾਲ-ਨਾਲ ਮਦਦ ਲਈ ਵੱਡੇ ਕਦਮ ਚੁੱਕ ਰਹੀਆਂ ਹਨ। ਇਸੇ ਸਿਲਸਿਲੇ ’ਚ ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੇ ਐਲਾਨ ਕੀਤਾ ਹੈ, ਜਿਸ ਦੀ ਸਭ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ। ਗੁਰਦੁਆਰਾ ਸਾਹਿਬ ਵਲੋਂ ਐਲਾਨ ਕੀਤਾ ਗਿਆ ਹੈ ਕਿ 5 ਦਹਾਕਿਆਂ ਵਿਚ ਜਿੰਨਾ ਵੀ ਸੋਨਾ ਇਕੱਠਾ ਹੋਇਆ ਹੈ, ਉਸ ਨੂੰ ਮੈਡੀਕਲ ਇੰਨਫ੍ਰਾਸਟ੍ਰੱਕਚਰ ਲਈ ਦਾਨ ਕਰ ਦਿੱਤਾ ਜਾਵੇਗਾ। ਇਸ ਸੋਨੇ ਨਾਲ ਹਸਪਤਾਲ ਨੂੰ ਜ਼ਰੂਰੀ ਮੈਡੀਕਲ ਸਾਮਾਨ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 2-3 ਹਫਤੇ ਤੱਕ ਇੱਕ ਹੀ ਮਾਸਕ ਲਗਾਉਣ ਨਾਲ ਹੋ ਸਕਦੈ ਬਲੈਕ ਫੰਗਸ- AIIMS ਡਾਕਟਰ
ਦੇਸ਼ਭਰ ’ਚ ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਵੇਲੇ ਵੀ ਸਾਰੀਆਂ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਨੇ ਮੁਫਤ ਆਕਸੀਜਨ ਦਾ ਪ੍ਰਬੰਧ ਕੀਤਾ ਸੀ। ਕੋਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਲਈ ਦੇਸ਼ਭਰ ਵਿੱਚ ਲੋਕਾਂ ਲਈ ਖਾਣ ਪੀ ਤੋਂ ਲੈ ਕੇ ਬੈੱਡ ਅਤੇ ਆਕਸੀਜਨ ਤੱਕ ਦੀ ਵਿਵਸਥਾ ਕੀਤੀ ਹੈ। ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਪਨਗਰ ਦੇ ਗੁਰਦੁਆਰਾ ਸ਼੍ਰੀ ਭੱਟ ਸਾਹਿਬ ਦੇ ਹਾਲ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਸੀ। ਇਸ ਦਾ ਉਦਘਾਟਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਅੱਜ ਭਾਵ 23 ਮਈ ਨੂੰ ਅਰਦਾਸ ਕਰ ਕੇ ਕਰਣਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।