ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
Friday, Mar 21, 2025 - 03:02 PM (IST)

ਯਮੁਨਾਨਗਰ- ਹਰਿਆਣਾ ਦੀ ਯਮੁਨਾਨਗਰ ਪੁਲਸ ਨੇ ਸ਼ੁੱਕਰਵਾਰ ਨੂੰ ਮਾਣਕਪੁਰ ਉਦਯੋਗਿਕ ਖੇਤਰ 'ਚ ਇਕ ਨੌਜਵਾਨ ਦੀ ਸਿਰ ਕੱਟੀ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ ਭਾਰਤ ਭੂਸ਼ਣ (ਪੁੱਤਰ ਜਗਮਲ ਸਿੰਘ) ਵਾਸੀ ਪਿੰਡ ਮੁੰਡਾ ਖੇੜਾ ਵਜੋਂ ਹੋਈ ਹੈ। ਭਾਰਤ ਭੂਸ਼ਣ ਇਕ ਸਥਾਨਕ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਵੀਰਵਾਰ ਸ਼ਾਮ ਨੂੰ ਘਰੋਂ ਨਿਕਲਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਫ਼ੋਨ ਸਾਰੀ ਰਾਤ ਲਗਾਤਾਰ ਵੱਜਦਾ ਰਿਹਾ ਪਰ ਉਸ ਨੇ ਕੋਈ ਕਾਲ ਰਿਸੀਵ ਨਹੀਂ ਕੀਤੀ। ਪੁਲਸ ਟੀਮ ਨੇ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਸਬੂਤ ਇਕੱਠੇ ਕੀਤੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਕਈ ਥਾਵਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਉਕਤ ਨੌਜਵਾਨ ਦੇ ਕਤਲ ਦਾ ਭੇਤ ਖੁੱਲ੍ਹ ਸਕੇਗਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8