ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦਿੱਤਾ ਅਸਤੀਫ਼ਾ

Wednesday, Jun 10, 2026 - 02:17 PM (IST)

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦਿੱਤਾ ਅਸਤੀਫ਼ਾ

ਕੁਰੂਕੁਸ਼ੇਤਰ- ਹਰਿਆਣਾ ਦੇ ਕੁਰੂਕੁਸ਼ੇਤਰ 'ਚ ਨਰਸਾਂ ਖ਼ਿਲਾਫ਼ ਟਿੱਪਣੀ ਲਈ ਮੁਆਫ਼ੀ ਦੀ ਮੰਗ ਕੀਤੇ ਜਾਣ ਵਿਚਾਲੇ, ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਰਿਆਣਾ ਦੀਆਂ ਸਰਕਾਰੀ ਨਰਸਾਂ ਫਟਕਾਰ ਲਗਾਉਣ ਲਈ ਭਾਟੀਆ ਦੇ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਭਾਟੀਆ ਨੇ ਸਿਵਲ ਹਸਪਤਾਲ ਦੇ 62 ਸਾਲਾ ਡਾਕਟਰ ਨੂੰ 15 ਸਾਲਾ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੁਰੂਕੁਸ਼ੇਤਰ ਦਾ ਦੌਰਾ ਕੀਤਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਾਪਰਵਾਹੀ ਲਈ ਹਸਪਤਾਲ ਦੀਆਂ ਨਰਸਾਂ ਅਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਸੀ। ਮੰਗਲਵਾਰ ਨੂੰ ਭਾਟੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਆਪਣੇ ਅਸਤੀਫ਼ੇ 'ਚ, ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਕਮਿਸ਼ਨ ਦੀ ਮੁਖੀ ਰਹੀ ਭਾਟੀਆ ਨੇ ਕਿਹਾ ਕਿ ਉਹ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ। 

ਉਨ੍ਹਾਂ ਨੇ ਹਿੰਦੀ 'ਚ ਲਿਖੇ ਆਪਣੇ ਅਸਤੀਫ਼ੇ 'ਚ ਕਿਹਾ,''ਮੈਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹਾਂ। ਇਸ ਲਈ ਕਿਰਪਾ ਮੇਰਾ ਅਸਤੀਫ਼ਾ ਸਵੀਕਾਰ ਕਰੋ।'' ਸੰਪਰਕ ਕਰਨ 'ਤੇ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਹੈ ਅਤੇ ਇਸ ਕਦਮ ਨੂੰ ਨਰਸਾਂ ਦੀ ਮੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ,''ਮੈਂ 20 ਦਿਨਾਂ ਲਈ ਜਾਪਾਨ ਜਾ ਰਹੀ ਹਾਂ ਅਤੇ ਫਿਰ ਅਮਰੀਕਾ 'ਚ ਆਪਣੀ ਧੀ ਨੂੰ ਮਿਲਣ ਜਾਵਾਂਗੀ। ਮੈਂ ਤਿੰਨ ਮਹੀਨਿਆਂ ਲਈ ਬਾਹਰ ਰਹਾਂਗੀ, ਕਿਉਂਕਿ ਆਮ ਤੌਰ 'ਤੇ 10-15 ਦਿਨਾਂ ਦੀ ਛੁੱਟੀ ਮਿਲਦੀ ਹੈ ਅਤੇ ਮੈਂ ਇਸ ਤੋਂ ਵੱਧ ਸਮੇਂ ਲਈ ਬਾਹਰ ਰਹਾਂਗੀ, ਇਸ ਲਈ ਮੈਂ ਕਿਹਾ,''ਮੇਰਾ ਅਸਤੀਫ਼ਾ ਸਵੀਕਾਰ ਕਰ ਲਵੋ।'' ਭਾਟੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗੇਗੀ।

ਉਨ੍ਹਾਂ ਕਿਹਾ,''ਮੈਂ ਕੁਝ ਵੀ ਗਲਤ ਨਹੀਂ ਕਿਹਾ।'' ਸੋਮਵਾਰ ਨੂੰ ਕੁਰੂਕੁਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਦੇ ਨਰਸਿੰਗ ਸਟਾਫ ਨੇ ਭਾਟੀਆ ਦੇ ਵਿਰੋਧ 'ਚ 2 ਘੰਟੇ ਦੀ ਹੜਤਾਲ ਕੀਤੀ। ਇਕ ਨਰਸ ਨੇ ਕਿਹਾ,''ਜੋ ਕੁਝ ਵੀ ਹੋਇਆ ਉਹ ਬਹੁਤ ਮੰਦਭਾਗੀ ਸੀ ਪਰ ਭਾਟੀਆ ਨੇ ਲਾਪਰਵਾਹੀ ਲਈ ਨਰਸਿੰਗ ਸਟਾਫ਼ ਨੂੰ ਦੋਸ਼ੀ ਠਹਿਰਾਇਆ ਅਤੇ ਕੁਝ ਨਰਸਿੰਗ ਸਟਾਫ 'ਤੇ ਇਸ ਮਾਮਲੇ 'ਚ ਮਿਲੀਭੁਗਤ ਦਾ ਦੋਸ਼ ਲਗਾਇਆ।'' ਕੁਰੂਕੁਸ਼ੇਤਰ ਪੁਲਸ ਅਨੁਸਾਰ, 31 ਮਈ ਨੂੰ ਇਕ ਸਥਾਨਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ 29 ਮਈ ਨੂੰ ਉਹ ਅਤੇ ਉਸ ਦੀ ਧੀ ਐੱਲਐੱਨਜੇਪੀ ਹਸਪਤਾਲ ਗਏ ਸਨ, ਜਿੱਥੇ ਉਨ੍ਹਾਂ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਕਿ ਦੋਸ਼ੀ ਡਾਕਟਰ ਨੇ ਪਿਤਾ ਅਤੇ ਧੀ ਦੋਵਾਂ ਨੂੰ ਵੱਖ-ਵੱਖ ਵਾਰਡਾਂ 'ਚ ਦਾਖ਼ਲ ਕਰਵਾ ਦਿੱਤਾ ਸੀ। ਜਦੋਂ ਪਿਤਾ 31 ਮਈ ਨੂੰ ਆਪਣੀ ਦੇ ਧੀ ਦੇ ਵਾਰਡ 'ਚ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਡਾਕਟਰ ਨੇ 29 ਮਈ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News