ਕੋਰੋਨਾ ਨਾਲ ਹੋਈ ਔਰਤ ਦੀ ਮੌਤ, ਪਰਿਵਾਰ ਵਾਲੇ ਲਾਸ਼ ਲੈਣ ਨਹੀਂ ਆਏ ਤਾਂ ਪ੍ਰਸ਼ਾਸਨ ਨੇ ਕੀਤਾ ਅੰਤਿਮ ਸੰਸਕਾਰ

04/24/2020 10:50:26 AM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਰੀਜ਼ ਦੇ ਪਰਿਵਾਰ ਵਾਲੇ 4 ਦਿਨ ਬਾਅਦ ਵੀ ਲਾਸ਼ ਲੈਣ ਨਹੀਂ ਪਹੁੰਚੇ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ। ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕੈਂਸਰ ਪੀੜਤ ਔਰਤ ਕੋਰੋਨਾ ਨਾਲ ਵੀ ਪੀੜਤ ਸੀ, ਜਿਸ ਦੀ 4 ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਹਸਪਤਾਲ ਨੇ ਔਰਤ ਦੀ ਮੌਤ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ ਪਰ ਉਹ ਨਹੀਂ ਪਹੁੰਚੇ।
 

4 ਦਿਨਾਂ ਤੱਕ ਪਰਿਵਾਰ ਵਾਲੇ ਨਹੀਂ ਆਏ ਲਾਸ਼ ਲੈਣ
4 ਦਿਨਾਂ ਤੱਕ ਪਰਿਵਾਰ ਵਾਲਿਆਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਨਿੱਜੀ ਹਸਪਤਾਲ ਪ੍ਰਬੰਧਨ ਨੇ ਮ੍ਰਿਤਕ ਔਰਤ ਦੀ ਲਾਸ਼ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਪ੍ਰਸ਼ਾਸਨ ਨੇ ਵੀਰਵਾਰ ਨੂੰ ਔਰਤ ਦਾ ਅੰਤਿਮ ਸੰਸਕਾਰ ਕੀਤਾ। ਜਾਣਕਾਰੀ ਅਨੁਸਾਰ ਕਾਨਪੁਰ ਦੇ ਬਰਰਾ ਦੀ ਮੂਲ ਵਾਸੀ ਕੋਰੋਨਾ ਨਾਲ ਪੀੜਤ ਔਰਤ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ 24 ਮਾਰਚ ਨੂੰ ਭਰਤੀ ਕੀਤਾ ਗਿਆ ਸੀ।
 

19 ਅਪ੍ਰੈਲ ਨੂੰ ਹੋਈ ਸੀ ਔਰਤ ਦੀ ਮੌਤ
34 ਸਾਲਾ ਔਰਤ  ਦੀ ਹਾਲਤ ਸ਼ੁਰੂ ਤੋਂ ਹੀ ਨਾਜ਼ੁਕ ਬਣੀ ਹੋਈ ਸੀ। ਹਸਤਪਾਲ ਪ੍ਰਬੰਧ ਅਨੁਸਾਰ ਔਰਤ ਦੇ ਫੇਫੜਿਆਂ ਦੇ ਇਨਫੈਕਸ਼ ਨਾਲ ਪੀੜਤ ਸੀ, ਜਿੱਥੇ 19 ਅਪ੍ਰੈਲ ਨੂੰ ਔਰਤ ਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਹਸਪਤਾਲ ਪ੍ਰਬੰਧਨ ਨੇ ਤੁਰੰਤ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਪਰ ਪਰਿਵਾਰ ਵਾਲੇ ਆਉਣ 'ਚ ਬਹਾਨੇ ਬਣਾਉਂਦੇ ਰਹੇ। ਔਰਤ ਦੀ ਮੌਤ ਦੇ 4 ਦਿਨ ਬਾਅਦ ਵੀ ਜਦੋਂ ਪਰਿਵਾਰ ਵਾਲੇ ਨਹੀਂ ਪਹੁੰਚੇ ਤਾਂ ਵੀਰਵਾਰ ਨੂੰ ਹਸਪਤਾਲ ਪ੍ਰਬੰਧਨ ਨੇ ਔਰਤ ਦੀ ਲਾਸ਼ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਗੁਰੂਗ੍ਰਾਮ ਤਹਿਸੀਲਦਾਰ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ।


DIsha

Content Editor

Related News