ਹਰਿਆਣਾ ਦਾ ਇਕ ਪਿੰਡ ਅਜਿਹਾ ਵੀ ਜਿੱਥੇ ਅਜੇ ਤਕ ਕਿਸੇ ਨੂੰ ਨਹੀਂ ਹੋਇਆ ‘ਕੋਰੋਨਾ’

Thursday, May 27, 2021 - 06:15 PM (IST)

ਹਰਿਆਣਾ ਦਾ ਇਕ ਪਿੰਡ ਅਜਿਹਾ ਵੀ ਜਿੱਥੇ ਅਜੇ ਤਕ ਕਿਸੇ ਨੂੰ ਨਹੀਂ ਹੋਇਆ ‘ਕੋਰੋਨਾ’

ਜੀਂਦ (ਬਿਊਰੋ)— ਹਰਿਆਣਾ ਦੇ ਜੀਂਦ ਜ਼ਿਲ੍ਹੇ ’ਚ ਇਕ ਅਜਿਹਾ ਪਿੰਡ ਹੈ, ਜਿੱਥੇ ਅੱਜ ਤਕ ਕਿਸੇ ਨੂੰ ਕੋਰੋਨਾ ਵਾਇਰਸ ਨਹੀਂ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਜੀਂਦ ਦੇ ਪਿੰਡ ਜੀਵਨਪੁਰ ਦੀ ਜਿੱਥੋਂ ਦੀ ਆਬਾਦੀ ਮਹਿਜ 1100 ਹੈ। ਕੋਰੋਨਾ ਨੂੰ ਲੈ ਕੇ ਇਸ ਪਿੰਡ ਨੇ ਇਕ ਵੱਡਾ ਕੰਮ ਕਰ ਵਿਖਾਇਆ ਹੈ। ਪਿੰਡ ਦੇ 45 ਸਾਲ ਤੋਂ ਵੱਧ ਉਮਰ ਦੇ 100 ਫ਼ੀਸਦੀ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ, ਉੱਥੇ ਹੀ ਦੂਜੀ ਡੋਜ਼ ਵੀ ਸਿਰਫ਼ 25 ਫ਼ੀਸਦੀ ਨੂੰ ਲੱਗਣੀ ਬਾਕੀ ਹੈ। ਪੂਰੇ ਪਿੰਡ ਵਿਚ ਅੱਜ ਤਕ ਕੋਈ ਕੋਰੋਨਾ ਪਾਜ਼ੇਟਿਵ ਨਹੀਂ ਹੋਇਆ ਅਤੇ ਨਾ ਹੀ ਪਿੰਡ ਵਿਚ ਕੋਈ ਮੌਤ ਹੋਈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਪੜ੍ਹੇ-ਲਿਖੇ ਹਨ।

PunjabKesari

ਜੀਂਦ ਸ਼ਹਿਰ ਤੋਂ 15 ਕਿਲੋਮੀਟਰ ਦੂਰ ਅਲੇਵਾ ਖੰਡ ਵਿਚ ਇਕ ਛੋਟੇ ਜਿਹਾ ਪਿੰਡ ਜੀਵਨਪੁਰ ਹੈ। ਪਿੰਡ ਛੋਟਾ ਜ਼ਰੂਰ ਹੈ ਪਰ ਸਿੱਖਿਅਤ ਹੈ। ਸਿਹਤ ਮਹਿਕਮੇ ਨੇ ਦੱਸਿਆ ਕਿ ਜੀਵਨਪੁਰ ਨੇ ਹੋਰ ਪਿੰਡਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਸਿਹਤ ਮਹਿਕਮੇ ਦਾ ਕਹਿਣਾ ਹੈ ਕਿ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁੁਰੱਖਿਅਤ ਹੈ। ਮਹਿਕਮੇ ਨੇ ਵਰਕਰਾਂ ਅਤੇ ਪਿੰਡ ਨੂੰ ਸਨਮਾਨਤ ਕਰਨ ਲਈ ਸਿਫਾਰਸ਼ ਕੀਤੀ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜਦੋਂ ਇਹ ਮਹਾਮਾਰੀ ਆਈ ਤਾਂ ਪਿੰਡ ਵਾਲੇ ਇਸ ਤੋਂ ਕਾਫੀ ਡਰੇ ਹੋਏ ਸਨ। ਪਿੰਡ ਵਿਚ ਖ਼ੌਫ ਦਾ ਮਾਹੌਲ ਬਣਿਆ ਹੋਇਆ ਸੀ। ਅਸੀਂ ਸਿਹਤ ਮਹਿਕਮੇ ਨਾਲ ਮਿਲ ਕੇ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਕੋਰੋਨਾ ਨਾਲ ਲੜਨ ਦੀ ਜ਼ਰੂਰਤ ਹੈ। ਕੋਰੋਨਾ ਤੋਂ ਡਰਨਾ ਨਹੀਂ ਹੈ।


author

Tanu

Content Editor

Related News