ਹੜ੍ਹਾਂ ਦੀ ਸਥਿਤੀ ਵਿਚਾਲੇ ਹਰਿਆਣਾ ਨੇ ਖੜ੍ਹੇ ਕੀਤੇ ਹੱਥ ! ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
Saturday, Aug 30, 2025 - 12:40 PM (IST)

ਨੈਸ਼ਨਲ ਡੈਸਕ : ਹਰਿਆਣਾ ਤੇ ਪੰਜਾਬ ਵਿਚ ਪਾਣੀ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਤਕਰਾਰ ਸਾਹਮਣੇ ਆਈ ਹੈ। ਵਾਧੂ ਪਾਣੀ ਦੀ ਮੰਗ ਕਰਨ ਵਾਲਾ ਹਰਿਆਣਾ ਇਸ ਵਾਰ ਹੜ੍ਹਾਂ ਦੀ ਸਥਿਤੀ ਦੌਰਾਨ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਗਿਆ ਹੈ। ਸਗੋਂ ਉਸਨੇ ਭਾਖੜਾ ਨਹਿਰ ਵਿਚੋਂ ਆਪਣਾ ਇਨਡੈਂਟ ਵੀ ਘਟਾ ਦਿੱਤਾ ਹੈ। ਪੰਜਾਬ ਸਰਕਾਰ ਨੇ 22 ਅਗਸਤ ਨੂੰ ਹਰਿਆਣਾ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ ਸੂਬੇ ਵਿੱਚ ਭਾਰੀ ਹੜ੍ਹਾਂ ਕਾਰਨ ਹੋ ਰਹੀ ਤਬਾਹੀ ਤੇ ਡੈਮਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਪਾਣੀ ਸਵੀਕਾਰ ਕੀਤਾ ਜਾਵੇ ਪਰ ਹਰਿਆਣਾ ਨੇ ਇਸ ਬੇਨਤੀ ’ਤੇ ਲਗਭਗ ਇੱਕ ਹਫਤਾ ਕੋਈ ਜਵਾਬ ਨਹੀਂ ਦਿੱਤਾ। ਹੁਣ ਹਰਿਆਣਾ ਸਰਕਾਰ ਨੇ ਪਾਣੀ ਘਟਾਉਣ ਦੀ ਗੱਲ ਕਹੀ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਨੇ ਪਹਿਲਾਂ 7,900 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ਪਰ ਹੁਣ ਇਹ ਘਟਾ ਕੇ 6,250 ਕਿਊਸਿਕ ਕਰਨ ਲਈ ਕਿਹਾ ਗਿਆ ਹੈ। ਇਸ ਵੇਲੇ ਭਾਖੜਾ ਨਹਿਰ ਵਿੱਚੋਂ 8,894 ਕਿਊਸਿਕ ਪਾਣੀ ਵਗ ਰਿਹਾ ਸੀ। ਪੰਜਾਬ ਖੇਤਾਂ ਲਈ ਪਾਣੀ ਦੀ ਮੰਗ ਨਾ ਹੋਣ ਕਰਕੇ ਮੋਘੇ ਬੰਦ ਕਰ ਚੁੱਕਾ ਹੈ, ਜਿਸ ਕਾਰਨ ਵੱਧਤਰ ਪਾਣੀ ਹਰਿਆਣਾ ਵੱਲ ਹੀ ਜਾ ਰਿਹਾ ਸੀ।
ਇਹ ਵੀ ਪੜ੍ਹੋ...ਅੱਧੀ ਰਾਤੀਂ ਘਰ 'ਚ ਹੋ ਗਿਆ ਜ਼ਬਰਦਸਤ ਧਮਾਕਾ ! ਕੰਬ ਗਿਆ ਪੂਰਾ ਇਲਾਕਾ
ਜ਼ਿਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ 'ਚ ਆਏ ਹੜ੍ਹਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧ ਵਿੱਚ ਸੀਐੱਮ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਹੁਣ ਹਰਿਆਣਾ ਵੱਲੋਂ ਹਰਿਆਣਾ ਸਰਕਾਰ ਨੇ ਪਾਣੀ ਘਟਾਉਣ ਦੀ ਗੱਲ ਕਹੀ ਹੈ। ਇਸ ਤਾਜ਼ਾ ਫ਼ੈਸਲੇ ਨਾਲ ਸੂਬਿਆਂ ਵਿਚਾਲੇ ਪਾਣੀ ਸਾਂਝਾ ਕਰਨ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8