ਚੰਡੀਗੜ੍ਹ ਤੋਂ ਬਾਅਦ ਹਰਿਆਣਾ ''ਚ ਸਭ ਤੋਂ ਮਹਿੰਗੀ ਸਕੂਲ ਸਿੱਖਿਆ:  NSS ਡਾਟਾ

Friday, Aug 29, 2025 - 03:34 PM (IST)

ਚੰਡੀਗੜ੍ਹ ਤੋਂ ਬਾਅਦ ਹਰਿਆਣਾ ''ਚ ਸਭ ਤੋਂ ਮਹਿੰਗੀ ਸਕੂਲ ਸਿੱਖਿਆ:  NSS ਡਾਟਾ

ਨੈਸ਼ਨਲ ਡੈਸਕ : ਚੰਡੀਗੜ੍ਹ ਤੋਂ ਬਾਅਦ ਦੇਸ਼ 'ਚ ਸਭ ਤੋਂ ਮਹਿੰਗੀ ਸਕੂਲੀ ਸਿੱਖਿਆ ਹੁਣ ਹਰਿਆਣਾ 'ਚ ਹੈ। ਰਾਸ਼ਟਰੀ ਨਮੂਨਾ ਸਰਵੇਖਣ (NSS) ਦੇ 80ਵੇਂ ਦੌਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹਰਿਆਣਾ 'ਚ ਇੱਕ ਵਿਦਿਆਰਥੀ 'ਤੇ ਸਾਲਾਨਾ ਔਸਤ ਖਰਚਾ 25,720 ਰੁਪਏ ਹੈ, ਜੋ ਕਿ ਦੇਸ਼ ਦੇ ਰਾਸ਼ਟਰੀ ਔਸਤ 12,616 ਰੁਪਏ ਤੋਂ ਦੁੱਗਣਾ ਤੋਂ ਵੀ ਵੱਧ ਹੈ। ਚੰਡੀਗੜ੍ਹ 'ਚ ਇਹ ਖਰਚਾ ਸਭ ਤੋਂ ਵੱਧ 49,711 ਰੁਪਏ ਪ੍ਰਤੀ ਸਾਲ ਦਰਜ ਕੀਤਾ ਗਿਆ ਹੈ। ਗੁਆਂਢੀ ਸੂਬਿਆਂ 'ਚ ਇਹ ਖਰਚਾ ਕਾਫ਼ੀ ਘੱਟ ਹੈ – ਪੰਜਾਬ 'ਚ 22,692 ਰੁਪਏ ਤੇ ਹਿਮਾਚਲ ਪ੍ਰਦੇਸ਼ 'ਚ 18,305 ਰੁਪਏ ਪ੍ਰਤੀ ਵਿਦਿਆਰਥੀ।

ਇਹ ਵੀ ਪੜ੍ਹੋਂ...ਖੌਫ਼ਨਾਕ ! ਜੰਗਲਾਤ ਮੰਤਰੀ ਦੇ ਦੋ ਰਿਸ਼ਤੇਦਾਰਾਂ ਦੀਆਂ ਮਿਲੀਆਂ ਸੜੀਆਂ ਲਾਸ਼, ਹਥੌੜਾ ਬਰਾਮਦ

ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਸਾਲਾਨਾ ਖਰਚਾ ਸਿਰਫ਼ 4,479 ਰੁਪਏ ਹੈ। ਪਰ ਜਦੋਂ ਗੱਲ ਨਿੱਜੀ ਸਕੂਲਾਂ ਦੀ ਆਉਂਦੀ ਹੈ, ਤਾਂ ਖਰਚਾ ਬਹੁਤ ਵੱਧ ਜਾਂਦਾ ਹੈ। ਨਿੱਜੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 48,636 ਰੁਪਏ ਪ੍ਰਤੀ ਸਾਲ ਅਤੇ ਨਿੱਜੀ ਗੈਰ-ਸਹਾਇਤਾ ਪ੍ਰਾਪਤ (ਮਾਨਤਾ ਪ੍ਰਾਪਤ) ਸਕੂਲਾਂ ਵਿੱਚ 39,015 ਰੁਪਏ ਪ੍ਰਤੀ ਸਾਲ। ਰਾਜ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨਿੱਜੀ ਸਕੂਲਾਂ ਵਿੱਚ ਹੀ ਪੜ੍ਹ ਰਹੀ ਹੈ – 41.2 ਫੀਸਦੀ ਸਰਕਾਰੀ ਸਕੂਲਾਂ 'ਚ 11.9 ਫੀਸਦੀ ਨਿੱਜੀ ਸਹਾਇਤਾ ਪ੍ਰਾਪਤ ਅਤੇ 45.7 ਫੀਸਦੀ ਨਿੱਜੀ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਵਿੱਚ। ਇੱਕ ਸਾਲ ਵਿੱਚ ਇੱਕ ਵਿਦਿਆਰਥੀ ਉੱਤੇ ਹੋਣ ਵਾਲੇ ਖਰਚੇ ਵਿੱਚੋਂ 63.8 ਫੀਸਦੀ (16,405 ਰੁਪਏ) ਫੀਸਾਂ ਤੇ, 14.2 ਫੀਸਦੀ (3,633 ਰੁਪਏ) ਆਵਾਜਾਈ ਤੇ, 11.1 ਫੀਸਦੀ (2,852 ਰੁਪਏ) ਕਿਤਾਬਾਂ ਤੇ ਸਟੇਸ਼ਨਰੀ ਤੇ, 7.6 ਫੀਸਦੀ (1,966 ਰੁਪਏ) ਵਰਦੀ ਤੇ ਅਤੇ 3.4 ਫੀਸਦੀ (865 ਰੁਪਏ) ਹੋਰ ਖਰਚਿਆਂ 'ਤੇ ਹੁੰਦਾ ਹੈ।

ਇਹ ਵੀ ਪੜ੍ਹੋਂ...ਰਾਹੁਲ ਦੀ ਰੈਲੀ 'ਚ PM ਮੋਦੀ ਦੀ ਮਾਂ 'ਤੇ 'ਅਪਮਾਨਜਨਕ' ਟਿੱਪਣੀ 'ਤੇ ਭੜਕੇ ਅਮਿਤ ਸ਼ਾਹ, ਕਿਹਾ-ਮਾਫ਼ ਨਹੀਂ ਕਰੇਗਾ ਦੇਸ਼ !

ਨਿੱਜੀ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰਿਆਣਾ ਵਿੱਚ ਰਾਸ਼ਟਰੀ ਔਸਤ ਨਾਲੋਂ ਘੱਟ ਹੈ। ਰਾਜ ਵਿੱਚ ਸਿਰਫ਼ 11 ਫੀਸਦੀ ਵਿਦਿਆਰਥੀ ਹੀ ਨਿੱਜੀ ਕੋਚਿੰਗ ਲੈਂਦੇ ਹਨ, ਜਦਕਿ ਦੇਸ਼ ਭਰ ਵਿੱਚ ਇਹ ਦਰ 27 ਫੀਸਦੀ ਹੈ। ਹਰਿਆਣਾ 'ਚ ਪ੍ਰਤੀ ਵਿਦਿਆਰਥੀ ਕੋਚਿੰਗ ਖਰਚਾ 1,366 ਰੁਪਏ ਪ੍ਰਤੀ ਸਾਲ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਹ ਸਭ ਤੋਂ ਘੱਟ 437 ਰੁਪਏ ਹੈ, ਜਦਕਿ ਚੰਡੀਗੜ੍ਹ ਵਿੱਚ ਸਭ ਤੋਂ ਵੱਧ 5,650 ਰੁਪਏ ਅਤੇ ਪੰਜਾਬ ਵਿੱਚ 1,732 ਰੁਪਏ ਹੈ। ਇਸ ਤਰ੍ਹਾਂ NSS ਡਾਟਾ ਦੱਸਦਾ ਹੈ ਕਿ ਚੰਡੀਗੜ੍ਹ ਤੋਂ ਬਾਅਦ ਹਰਿਆਣਾ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਕੂਲੀ ਸਿੱਖਿਆ ਲਈ ਦੇਸ਼ ਵਿੱਚ ਸਭ ਤੋਂ ਵੱਧ ਖਰਚ ਕਰਨਾ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Shubam Kumar

Content Editor

Related News