ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ ! 2-6 ਜੂਨ ਤੱਕ ਮੁੜ ਬਦਲੇਗਾ ਹਰਿਆਣਾ ਦਾ ਮੌਸਮ
Tuesday, Jun 02, 2026 - 09:55 AM (IST)
ਚੰਡੀਗੜ੍ਹ- ਹਰਿਆਣਾ 'ਚ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਲੋਕਾਂ ਨੂੰ ਭਿਆਨਕ ਗਰਮੀ ਅਤੇ ਲੂ ਤੋਂ ਰਾਹਤ ਮਿਲੀ ਹੈ। ਮਈ ਦੇ ਮਹੀਨੇ 'ਚ ਰਾਜ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਰਹਿ ਗਿਆ। ਸੋਮਵਾਰ ਦੀ ਤੁਲਨਾ 'ਚ ਤਾਪਮਾਨ 1.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਪਰ ਇਹ ਅਜੇ ਵੀ ਆਮ ਤੋਂ 4.4 ਡਿਗਰੀ ਸੈਲਸੀਅਸ ਘੱਟ ਹੈ। ਉੱਥੇ ਹੀ ਘੱਟੋ-ਘੱਟ ਤਾਪਮਾਨ 'ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ, ਫਿਰ ਵੀ ਇਹ ਆਮ ਤੋਂ 3 ਡਿਗਰੀ ਸੈਲਸੀਅਸ ਹੇਠਾਂ ਬਣਿਆ ਹੋਇਆ ਹੈ।
ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਮਦਨ ਖੀਚੜ ਅਨੁਸਾਰ ਸੂਬੇ 'ਚ 2 ਪੱਛਮੀ ਗੜਬੜੀਆਂ ਸਰਗਰਮ ਹੋਣ ਵਾਲੀਆਂ ਹਨ। ਪਹਿਲੀ 2 ਜੂਨ ਦੀ ਰਾਤ ਤੋਂ ਪ੍ਰਭਾਵ ਦਿਖਾਏਗੀ, ਜਦੋਂ ਕਿ ਦੂਜੀ ਚਾਰ ਜੂਨ ਨੂੰ ਪਹਾੜੀ ਖੇਤਰਾਂ ਵੱਧ ਵਧੇਗੀ। ਇਨ੍ਹਾਂ ਦੋਵੇਂ ਮੌਸਮ ਪ੍ਰਣਾਲੀਆਂ ਦੇ ਅਸਰ ਨਾਲ 2 ਤੋਂ 6 ਜੂਨ ਤੱਕ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ ਬਦਲਦਾ ਰਹੇਗਾ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ, ਗਰਜ-ਤੂਫਾਨ ਦੇ ਨਾਲ ਬੂੰਦਾਬਾਂਦੀ ਹੋਣ ਅਤੇ ਕੁਝ ਥਾਵਾਂ 'ਤੇ ਮੱਧਮ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਮਿਆਦ 'ਚ ਦਿਨ ਦੇ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਪਰ ਬਾਰਿਸ਼ ਅਤੇ ਬੱਦਲਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ। ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਮੌਸਮ ਅਪਡੇਟ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
