ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ, ਭਾਜਪਾ ਨੇ ਨਹੀਂ ਦਿੱਤੀ ਟਿਕਟ ਤਾਂ ''ਆਜ਼ਾਦ'' ਹੀ ਜਿੱਤ ਗਈ

Tuesday, Oct 08, 2024 - 04:08 PM (IST)

ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ, ਭਾਜਪਾ ਨੇ ਨਹੀਂ ਦਿੱਤੀ ਟਿਕਟ ਤਾਂ ''ਆਜ਼ਾਦ'' ਹੀ ਜਿੱਤ ਗਈ

ਹਿਸਾਰ- ਹਿਸਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਭਾਰਤ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ ਸਾਵਿਤਰੀ ਜਿੰਦਲ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਨੇੜਲੇ ਮੁਕਾਬਲੇਬਾਜ਼ ਕਾਂਗਰਸ ਦੇ ਰਾਮ ਨਿਵਾਸ ਰਾਰਾ ਨੂੰ 18,941 ਵੋਟਾਂ ਨਾਲ ਹਰਾਇਆ। 

ਇਹ ਵੀ ਪੜ੍ਹੋ- ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'

ਦੱਸ ਦੇਈਏ ਕਿ ਸਾਵਿਤਰੀ ਜਿੰਦਲ, ਜਿੰਦਲ ਗਰੁੱਪ ਦੀ ਚੇਅਰਪਰਸਨ ਹੈ ਅਤੇ ਮਰਹੂਮ ਉਦਯੋਗਪਤੀ ਓ. ਪੀ. ਜਿੰਦਲ ਦੀ ਪਤਨੀ ਹੈ। ਭਾਜਪਾ ਤੋਂ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਹਿਸਾਰ ਤੋਂ ਬਤੌਰ ਆਜ਼ਾਦ ਉਮੀਦਵਾਰ ਕਿਸਮਤ ਅਜਮਾਈ। ਉਨ੍ਹਾਂ ਨੇ ਚੋਣਾਂ ਦੌਰਾਨ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਹਿਸਾਰ ਦੀ ਜਨਤਾ ਦੀ ਮੰਗ 'ਤੇ ਚੋਣ ਲੜ ਰਹੀ ਹੈ ਅਤੇ ਜੇਕਰ ਚੁਣੀ ਜਾਂਦੀ ਹੈ ਤਾਂ ਉਹ ਸਦਨ ਵਿਚ ਉਨ੍ਹਾਂ ਦੀ ਆਵਾਜ਼ ਮਜ਼ਬੂਤੀ ਨਾਲ ਚੁੱਕੇਗੀ।

ਇਹ ਵੀ ਪੜ੍ਹੋ- ਜੀਂਦ ਵਿਧਾਨ ਸਭਾ ਸੀਟ 'ਤੇ ਲਗਾਤਾਰ ਤੀਜੀ ਵਾਰ ਖਿੜਿਆ 'ਕਮਲ'

ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉਤਰਨ ਦੇ ਸਵਾਲ 'ਤੇ 74 ਸਾਲਾ ਸਾਵਿਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਚੋਣ ਨਹੀਂ ਸਗੋਂ ਹਿਸਾਰ ਦੀ ਜਨਤਾ ਦੀ ਚੋਣ ਹੈ। ਦੱਸ ਦੇਈਏ ਕਿ ਸਾਵਿਤਰੀ ਜਿੰਦਲ ਪਹਿਲਾਂ ਵੀ ਦੋ ਵਾਰ ਹਿਸਾਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹਿ ਚੁੱਕੀ ਹੈ। ਉਹ ਹਰਿਆਣਾ ਦੀ ਸਾਬਕਾ ਲੋਕਲ ਬਾਡੀਜ਼ ਮੰਤਰੀ ਵੀ ਰਹੀ ਹੈ। ਫੋਰਬਸ ਇੰਡੀਆ ਮੁਤਾਬਕ ਸਾਵਿਤਰੀ ਜਿੰਦਲ 29.1 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਨਾਲ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ। ਫੋਰਬਸ ਇੰਡੀਆ ਦੇ ਅੰਕੜਿਆਂ ਮੁਤਾਬਕ ਸਤੰਬਰ 2024 ਤੱਕ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 3.65 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ 'ਚ ਛੁੱਟੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News