ਵੱਡੇ ਢਿੱਡ ਵਾਲੇ ਪੁਲਸ ਮੁਲਾਜ਼ਮਾਂ ਲਈ ਨਵੇਂ ਹੁਕਮ ਜਾਰੀ, ਨਹੀਂ ਕਰ ਸਕਣਗੇ ਫੀਲਡ 'ਚ ਡਿਊਟੀ

Friday, May 19, 2023 - 04:31 PM (IST)

ਹਰਿਆਣਾ (ਏਜੰਸੀ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਵਲੋਂ ਵੀਰਵਾਰ ਨੂੰ ਜ਼ਿਆਦਾ ਭਾਰ ਵਾਲੇ ਪੁਲਸ ਮੁਲਾਜ਼ਮਾਂ ਨੂੰ ਮੁੜ ਤੋਂ ਫਿਟ ਹੋਣ ਤੱਕ ਪੁਲਸ ਲਾਈਨ ਟਰਾਂਸਫ਼ਰ ਕਰਨ ਦਾ ਆਦੇਸ਼ ਦਿੱਤਾ। ਵਿਜ ਨੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਨੂੰ ਲਿਖਤੀ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਭਾਗ 'ਚ ਕਈ ਪੁਲਸ ਮੁਲਾਜ਼ਮਾਂ ਦਾ ਭਾਰ ਵਧ ਗਿਆ ਹੈ ਅਤੇ ਉਨ੍ਹਾਂ ਨੂੰ ਪੁਲਸ ਲਾਈਨ 'ਚ ਟਰਾਂਸਫਰ ਕੀਤਾ ਜਾਣਾ ਚਾਹੀਦਾ। 

ਇਹ ਵੀ ਪੜ੍ਹੋ : ਸਿਸੋਦੀਆ ਦੀ ਜੇਲ੍ਹ ਤੋਂ ਚਿੱਠੀ : ਪੜ੍ਹ ਗਿਆ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ

ਇਕ ਅਧਿਕਾਰਤ ਬਿਆਨ ਅਨੁਸਾਰ, ਵਿਜ ਨੇ ਏ.ਸੀ.ਐੱਸ. (ਗ੍ਰਹਿ) ਨੂੰ ਨਿਰਦੇਸ਼ ਜਾਰੀ ਕੀਤੇ ਕਿ ਜਿਹੜੇ ਪੁਲਸ ਮੁਲਾਜ਼ਮਾਂ ਦਾ ਭਾਰ ਵਧ ਗਿਆ ਹੈ ਅਤੇ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਉਨ੍ਹਾਂ ਨੂੰ ਪੁਲਸ ਲਾਈਨ 'ਚ ਟਰਾਂਸਫਰ ਕੀਤਾ ਜਾਵੇ ਤਾਂ ਕਿ ਉਹ ਉੱਥੇ ਕਸਰਤ ਕਰ ਕੇ ਫਿਟ ਹੋ ਸਕਣ। ਬਿਆਨ 'ਚ ਕਿਹਾ ਗਿਆ,''ਇਹ ਦੇਖਿਆ ਗਿਆ ਹੈ ਕਿ ਪੁਲਸ ਵਿਭਾਗ 'ਚ ਕਈ ਪੁਲਸ ਮੁਲਾਜ਼ਮਾਂ ਦਾ ਭਾਰ ਵਧ ਗਿਆ ਹੈ ਅਤੇ ਸਮੇਂ ਦੇ ਨਾਲ-ਨਾਲ ਉਨ੍ਹਾਂ ਦਾ ਭਾਰ ਹੋਰ ਵੀ ਵੱਧ ਰਿਹਾ ਹੈ।'' ਵਿਜ ਨੇ ਲਿਖਿਆ,''ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ ਫਿਟ ਬਣਾਏ ਰੱਖਣ ਲਈ ਮੈਂ ਚਾਹੁੰਦਾ ਹਾਂ ਕਿ ਵੱਧ ਭਾਰ ਵਾਲੇ ਸਾਰੇ ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ ਪੁਲਸ ਲਾਈਨ 'ਚ ਟਰਾਂਸਫਰ ਕੀਤਾ ਜਾਵੇ ਅਤੇ ਜਦੋਂ ਤੱਕ ਉਹ ਡਿਊਟੀ ਲਈ ਫਿਟ ਨਹੀਂ ਹੋ ਜਾਂਦੇ, ਉਨ੍ਹਾਂ ਤੋਂ ਕਸਰਤ ਕਰਵਾਉਣ।'' ਹਰਿਆਣਾ 'ਚ ਪੁਲਸ ਮੁਲਾਜ਼ਮਾਂ ਦੀ ਮਨਜ਼ੂਰ ਗਿਣਤੀ 75,000 ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News