ਮੀਂਹ ਨੇ ਅੰਬਾਲਾ ਨੂੰ ਬਣਾਇਆ ਤਾਲਾਬ, ਸੜਕਾਂ ਨਦੀਆਂ 'ਚ ਹੋਈਆਂ ਤਬਦੀਲ

Sunday, Aug 11, 2024 - 02:10 PM (IST)

ਅੰਬਾਲਾ- ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਕਈ ਹਿੱਸਿਆਂ 'ਚ ਐਤਵਾਰ ਨੂੰ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਸ਼ਹਿਰ 'ਚ ਪਾਣੀ ਭਰ ਗਿਆ। ਸ਼ਹਿਰ ਦੇ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਯਾਤਰੀ ਪਾਣੀ ਭਰੀਆਂ ਸੜਕਾਂ ਤੋਂ ਲੰਘਦੇ ਦੇਖੇ ਗਏ। ਭਾਰਤੀ ਮੌਸਮ ਵਿਭਾਗ ਨੇ ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਦੇ ਕੁਝ ਹਿੱਸਿਆਂ ਵਿਚ ਮੱਧਮ ਮੀਂਹ ਦੇ ਨਾਲ ਗਰਜ ਅਤੇ ਬਿਜਲੀ ਗਰਜਣ ਦੀ ਭਵਿੱਖਬਾਣੀ ਕੀਤੀ ਸੀ।

PunjabKesari

ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ, ਪੰਚਕੂਲਾ ਦੇ ਕੁਝ ਹਿੱਸਿਆਂ 'ਚ ਗਰਜ ਨਾਲ ਹਲਕਾ ਮੀਂਹ ਪੈਣ ਦੀ ਬਹੁਤ ਸੰਭਾਵਨਾ ਹੈ। IMD ਚੰਡੀਗੜ੍ਹ ਨੇ 'ਐਕਸ' ਪੋਸਟ ਕੀਤਾ ਕਿ  IMD ਖੇਤਰੀ ਕੇਂਦਰ ਨਵੀਂ ਦਿੱਲੀ ਨੇ ਵੀ ਹਰਿਆਣਾ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। IMD ਮੁਤਾਬਕ ਹਰਿਆਣਾ ਵਿਚ 14 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। 10 ਤੋਂ 16 ਤਾਰੀਖ਼ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਵਿਚ 10 ਤੋਂ 16 ਤਾਰੀਖ਼ ਤੱਕ ਹਲਕਾ/ਦਰਮਿਆਨਾ ਮੀਂਹ ਪੈਣ ਹੋਣ ਦੀ ਸੰਭਾਵਨਾ ਹੈ।


Tanu

Content Editor

Related News