ਕੋਰੋਨਾ ਆਫ਼ਤ: ਹਰਿਆਣਾ ’ਚ ਇਕ ਹਫ਼ਤੇ ਲਈ ਮੁੜ ਵਧਾਈ ਗਈ ‘ਤਾਲਾਬੰਦੀ’

Sunday, May 30, 2021 - 11:35 AM (IST)

ਕੋਰੋਨਾ ਆਫ਼ਤ: ਹਰਿਆਣਾ ’ਚ ਇਕ ਹਫ਼ਤੇ ਲਈ ਮੁੜ ਵਧਾਈ ਗਈ ‘ਤਾਲਾਬੰਦੀ’

ਹਰਿਆਣਾ— ਹਰਿਆਣਾ ’ਚ ਕੋਰੋਨਾ ਵਾਇਰਸ ਆਫ਼ਤ ਕਾਰਨ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਐਤਵਾਰ ਯਾਨੀ ਕਿ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਬਾਬਤ ਐਲਾਨ ਕੀਤਾ। ਵਧਾਈ ਗਈ ਤਾਲਾਬੰਦੀ 7 ਜੂਨ ਤੱਕ ਲਾਗੂ ਰਹੇਗੀ। 

ਇਹ ਵੀ ਪੜ੍ਹੋ: ਹਰਿਆਣਾ ’ਚ ਇਕ ਹਫ਼ਤੇ ਲਈ ਹੋਰ ਵਧਾਈ ਗਈ ਤਾਲਾਬੰਦੀ, ਸਰਕਾਰ ਨੇ ਜਾਰੀ ਕੀਤੇ ਹੁਕਮ

ਦੱਸ ਦੇਈਏ ਕਿ ਹਰਿਆਣਾ ’ਚ ਪਹਿਲੀ ਵਾਰ 3 ਮਈ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਸ ਨੂੰ 4 ਵਾਰ ਵਧਾਇਆ ਜਾ ਚੁੱਕਾ ਹੈ। ਤਾਲਾਬੰਦੀ ਕੱਲ੍ਹ ਯਾਨੀ ਕਿ 31 ਮਈ ਨੂੰ ਖ਼ਤਮ ਹੋ ਰਹੀ ਹੈ, ਜਿਸ ਨੂੰ 7 ਜੂਨ ਤੱਕ ਵਧਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਹਰਿਆਣਾ 'ਚ 15 ਜੂਨ ਤੱਕ ਵਧੀਆਂ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ

ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਦੁਕਾਨਾਂ ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੀਆਂ ਰਹਿ ਸਕਦੀਆਂ ਹਨ, ਜੋ ਕਿ ਪਹਿਲਾਂ 7 ਤੋਂ ਦੁਪਹਿਰ 12 ਵਜੇ ਖੁੱਲ੍ਹਦੀਆਂ ਸਨ। ਪਰ ਦੁਕਾਨਦਾਰਾਂ ਨੂੰ ਆਡ-ਈਵਨ ਫਾਰਮੂਲੇ ਦਾ ਪਾਲਣ ਕਰਨਾ ਹੋਵੇਗਾ। 15 ਜੂਨ ਤੱਕ ਸਿੱਖਿਅਕ ਅਦਾਰੇ ਬੰਦ ਰਹਿਣਗੇ। ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਵੀ ਜਾਰੀ ਰਹੇਗਾ।


author

Tanu

Content Editor

Related News