477 ਕਿਸਾਨਾਂ ਨੇ ਖੂਨ ਨਾਲ ਚਿੱਠੀ ਲਿਖ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੀ, ਕੀਤੀ ਇਹ ਮੰਗ

12/24/2020 6:26:49 PM

ਸੋਨੀਪਤ- ਹਰਿਆਣਾ 'ਚ ਸੋਨੀਪਤ ਦੇ ਕੁੰਡਲੀ ਬਾਰਡਰ 'ਤੇ ਅੰਦੋਲਨ ਕਰ ਰਹੇ 477 ਕਿਸਾਨਾਂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ਖੂਨ ਨਾਲ ਲਿਖੀ ਚਿੱਠੀ ਭੇਜੀ ਹੈ। ਉਨ੍ਹਾਂ ਨੇ ਚਿੱਠੀ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣ ਦੀ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)

ਕੁੰਡਲੀ ਬਾਰਡਰ ਤੋਂ 477 ਕਿਸਾਨਾਂ ਨੇ  ਆਪਣੇ ਖੂਨ ਨਾਲ ਲਿਖੀ ਚਿੱਠੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੀ ਹੈ। ਕਿਸਾਨਾਂ ਨੇ ਚਿੱਠੀ 'ਚ ਲਿਖਿਆ ਹੈ ਕਿ ਤਿੰਨੋਂ ਖੇਤੀ ਕਾਨੂੰਨ ਕਾਲੇ ਕਾਨੂੰਨ ਹਨ। ਇਸ ਨਾਲ ਕਿਸਾਨ ਬਰਬਾਦ ਹੋ ਜਾਣਗੇ। ਕਾਰਪੋਰੇਟ ਲਈ ਕਿਸਾਨਾਂ ਨੂੰ ਤਬਾਹ ਨਾ ਕੀਤਾ ਜਾਵੇ। ਸਰਕਾਰ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਕਰੇਗੀ, ਉਹ ਆਪਣੇ ਪਰਿਵਾਰ ਨਾਲ ਬਾਰਡਰ 'ਤੇ ਹੀ ਡਟੇ ਰਹਿਣਗੇ।

ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

ਨੋਟ : ਕਿਸਾਨਾਂ ਨੇ ਖੂਨ ਨਾਲ ਚਿੱਠੀ ਲਿਖ ਪ੍ਰਧਾਨ ਮੰਤਰੀ ਨੂੰ ਭੇਜੀ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News