ਕਿਸਾਨ ਅੰਦੋਲਨ: ਹਰਿਆਣਾ ਨੇ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈੱਟ ਸੇਵਾ 'ਤੇ ਪਾਬੰਦੀ ਵਧਾਈ
Tuesday, Feb 20, 2024 - 04:53 AM (IST)
ਚੰਡੀਗੜ੍ਹ (ਭਾਸ਼ਾ): ਹਰਿਆਣਾ ਸਰਕਾਰ ਨੇ ਕਿਸਾਨਾਂ ਦੇ 'ਦਿੱਲੀ ਕੂਚ' ਦੇ ਮੱਦੇਨਜ਼ਰ 7 ਜ਼ਿਲ੍ਹਿਆਂ ਵਿਚ ਮੋਬਾਈਲ ਇੰਟਰਨੈੱਟ ਸੇਵਾ ਤੇ ਇੱਕੋ ਵੇਲੇ ਵੱਡੀ ਗਿਣਤੀ ਵਿਚ SMS ਭੇਜਣ 'ਤੇ ਲੱਗੀ ਪਾਬੰਦੀ ਸੋਮਵਾਰ ਨੂੰ ਇਕ ਹੋਰ ਦਿਨ ਲਈ ਵਧਾ ਦਿੱਤੀ ਹੈ। ਸੂਬਾ ਸਰਕਾਰ ਨੇ ਇਕ ਹੁਕਮ ਵਿਚ ਕਿਹਾ ਕਿ ਇਹ 7 ਜ਼ਿਲ੍ਹੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜਿੰਦ, ਹਿਸਾਰ, ਫ਼ਤਿਹਾਬਾਦ ਤੇ ਸਿਰਸਾ ਹਨ। ਇਸ ਤੋਂ ਪਹਿਲਾਂ 13, 15 ਤੇ 17 ਫ਼ਰਵਰੀ ਨੂੰ ਵੀ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਨੂੰ ਵਧਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਭਾਰੀ ਬਾਰਿਸ਼ 'ਚ ਵੀ ਸ਼ੰਭੂ ਬਾਰਡਰ 'ਤੇ ਡਟੇ ਕਿਸਾਨ, ਵੇਖੋ ਮੌਕੇ ਦੇ ਹਾਲਾਤ (ਵੀਡੀਓ)
ਸੰਯਕੁਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੇ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਹਰਿਆਣਾ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐੱਸ.ਐੱਨ. ਪ੍ਰਸਾਦ ਨੇ ਇਕ ਹੁਕਮ ਵਿਚ ਕਿਹਾ, "ਸੂਬੇ ਵਿਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮਿੱਖਿਆ ਮਗਰੋਂ ਪਾਇਆ ਗਿਆ ਕਿ ਅੰਬਾਲਾ, ਕੈਥਲ, ਕੁਰੂਕਸ਼ੇਤਰ, ਕੈਥਲ, ਜਿੰਦ, ਹਿਸਾਰ, ਫ਼ਤਿਹਾਬਾਦ ਤੇ ਸਿਰਸਾ ਜ਼ਿਲ੍ਹੇ ਵਿਚ ਹਾਲਾਤ ਅਜੇ ਵੀ ਗੰਭੀਰ ਤੇ ਤਣਾਅਪੂਰਨ ਹਨ। ਇੰਟਰਨੈੱਟ ਸੇਵਾਵਾਂ ਦੀ ਦੁਰਵਰਤੋਂ ਕਰ ਕੇ ਭੜਕਾਊ ਸਮੱਗਰੀ ਤੇ ਅਫ਼ਵਾਹਾਂ ਫ਼ੈਲਾ ਕੇ ਇਨ੍ਹਾਂ ਜ਼ਿਲ੍ਹਿਆਂ ਵਿਚ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕੀਤੇ ਜਾਣ ਦਾ ਖ਼ਦਸ਼ਾ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8