ਹਰਿਆਣਾ ''ਚ ਦਿੱਲੀ ਦੀ ਮਾਡਲ ਨੂੰ ਸ਼ੂਟਿੰਗ ਦੇ ਬਹਾਨੇ ਬੁਲਾ ਕੇ ਕੀਤਾ ਜਬਰ ਜ਼ਿਨਾਹ

Wednesday, Sep 30, 2020 - 06:56 PM (IST)

ਹਰਿਆਣਾ ''ਚ ਦਿੱਲੀ ਦੀ ਮਾਡਲ ਨੂੰ ਸ਼ੂਟਿੰਗ ਦੇ ਬਹਾਨੇ ਬੁਲਾ ਕੇ ਕੀਤਾ ਜਬਰ ਜ਼ਿਨਾਹ

ਜੀਂਦ- ਹਰਿਆਣਾ 'ਚ ਜੀਂਦ ਦੇ ਮਹਿਲਾ ਥਾਣਾ ਪੁਲਸ ਨੇ ਦਿੱਲੀ ਦੀ ਇਕ ਮਾਡਲ ਨੂੰ ਸ਼ੂਟਿੰਗ ਦੇ ਬਹਾਨੇ ਬੁਲਾ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਕੁੜੀ ਨੇ 22 ਸਤੰਬਰ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਮਾਡਲਿੰਗ ਕਰਦੀ ਹੈ ਅਤੇ ਮਾਡਲਾਂ ਦੇ ਇਕ ਵਟਸਐੱਪ ਗਰੁੱਪ ਦੇ ਮੈਂਬਰ ਅਨਿਲ ਨੇ 21 ਸਤੰਬਰ ਨੂੰ ਉਸ ਨਾਲ ਸੰਪਰਕ ਸਾਧਿਆ ਅਤੇ ਸ਼ੂਟਿੰਗ ਦੀ ਗੱਲ ਕਹੀ। ਮਿਹਨਤਾਨਾ ਤੈਅ ਹੋਣ ਤੋਂ ਬਾਅਦ ਉਹ ਰੋਹਤਕ ਪਹੁੰਚ ਗਈ। 

ਅਨਿਲ ਉਸ ਨੂੰ ਆਪਣੇ ਮਾਮਾ ਦੇ ਇੱਥੇ ਪਿੰਡ ਹਸਨਪੁਰ ਲੈ ਗਿਆ। ਜਿੱਥੇ ਉਸ ਨਾਲ ਅਨਿਲ ਨੇ ਜ਼ਬਰਦਸਤੀ ਕੀਤੀ। ਬਾਅਦ ਅਨਿਲ ਨੇ ਉਸ ਨੂੰ ਪੁਲਸ ਨੂੰ ਘਟਨਾ ਬਾਰੇ ਦੱਸਣ 'ਤੇ ਬੁਰਾ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਅਤੇ ਜੀਂਦ ਦੇ ਬੱਸ ਅੱਡੇ ਨੇੜੇ ਛੱਡ ਕੇ ਦੌੜ ਗਿਆ। ਮਹਿਲਾ ਥਾਣਾ ਪੁਲਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਨਿਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਪੁੱਛ-ਗਿੱਛ ਚੱਲ ਰਹੀ ਹੈ।


author

DIsha

Content Editor

Related News