ਹਰਿਆਣਾ ''ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 17351 ਹੋਈ, ਹੁਣ ਤੱਕ 265 ਲੋਕਾਂ ਦੀ ਗਈ ਜਾਨ
Monday, Jul 06, 2020 - 02:58 PM (IST)
ਹਰਿਆਣਾ- ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ ਅੱਜ ਯਾਨੀ ਸੋਮਵਾਰ ਦੁਪਹਿਰ ਤੱਕ 311 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17351 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 265 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 13051 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲੇ ਹੁਣ 4000 ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਸੂਬੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਦਰ 5.66 ਫੀਸਦੀ, ਰਿਕਵਰੀ ਦਰ 75.37 ਫੀਸਦੀ, ਜਦੋਂ ਕਿ ਮੌਤ ਦਰ 1.53 ਫੀਸਦੀ ਹੈ। ਸੂਬੇ ਦੇ ਸਾਰੇ 22 ਜ਼ਿਲ੍ਹੇ ਇਸ ਸਮੇਂ ਕੋਰੋਨਾ ਦੀ ਲਪੇਟ 'ਚ ਹਨ।
ਸੂਬੇ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ ਸਭ ਤੋਂ ਵੱਧ ਮਾਮਲੇ ਆਏ ਹਨ। ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ, ਅੰਬਾਲਾ, ਪਲਵਲ ਅਤੇ ਕਰਨਾਲ ਜ਼ਿਲ੍ਹਿੁਆਂ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਗੁਰੂਗ੍ਰਾਮ 'ਚ ਅੱਜ ਕੋਰੋਨਾ ਦੇ 60, ਫਰੀਦਾਬਾਦ 20, ਸੋਨੀਪਤ 82, ਰੋਹਤਕ 101, ਪਲਵਲ 12, ਝੱਜਰ ਅਤੇ ਕੈਥਲ 8-8, ਨੂੰਹ ਅਤੇ ਸਿਰਸਾ 6-6, ਯਮੁਨਾਨਗਰ 5, ਪਾਨੀਪਤ 2 ਅਤੇ ਪੰਚਕੂਲਾ 'ਚ ਇਕ ਮਾਮਲਾ ਆਇਆ। ਸੂਬੇ ਦੇ ਅੰਬਾਲਾ, ਭਿਵਾਨੀ, ਕਰਨਾਲ ਹਿਸਾਰ, ਮਹੇਂਦਰਗੜ੍ਹ, ਰੇਵਾੜੀ, ਕੁਰੂਕੁਸ਼ੇਤਰ, ਫਤਿਹਾਬਾਦ, ਜੀਂਦ ਅਤੇ ਚਰਖੀ ਦਾਦਰੀ 'ਚ ਕੋਰੋਨਾ ਦਾ ਅੱਜ ਸਵੇਰ ਤੱਕ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ।