54 ਵਰ੍ਹਿਆਂ ਦਾ ਹੋਇਆ ''ਹਰਿਆਣਾ'' ਜਾਣੋ ਇਸ ਦਾ ਇਤਿਹਾਸ

Sunday, Nov 01, 2020 - 01:34 PM (IST)

54 ਵਰ੍ਹਿਆਂ ਦਾ ਹੋਇਆ ''ਹਰਿਆਣਾ'' ਜਾਣੋ ਇਸ ਦਾ ਇਤਿਹਾਸ

ਹਿਸਾਰ— ਹਰਿਆਣਾ ਨੂੰ ਪੰਜਾਬ ਤੋਂ ਸਾਲ 1966 ਵਿਚ ਵੱਖ ਕੀਤਾ ਗਿਆ ਸੀ। ਹਰਿਆਣਾ ਅੱਜ ਆਪਣਾ 54ਵਾਂ ਸਥਾਪਨਾ ਦਿਵਸ ਮਨਾਉਣ ਜਾ ਰਿਹਾ ਹੈ। ਭਾਰਤੀ ਰਾਜਧਾਨੀ ਦਿੱਲੀ ਦੇ ਤਿੰਨ ਪਾਸਿਓਂ ਵੀ ਹਰਿਆਣਾ ਦੀਆਂ ਸਰਹੱਦਾਂ ਲੱਗਦੀਆਂ ਹਨ, ਜਿਸ ਦੀ ਵਜ੍ਹਾਂ ਕਰ ਕੇ ਦਿੱਲੀ ਦਾ ਇਕ ਵੱਡਾ ਹਿੱਸਾ ਹਰਿਆਣਾ ਵਿਚ ਸ਼ਾਮਲ ਹੈ। ਹਰਿਆਣਾ ਪ੍ਰਦੇਸ਼ ਦੀ ਰਾਜਧਾਨੀ ਚੰਡੀਗੜ੍ਹ ਹੈ, ਜੋ ਕਿ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਨਾਲ-ਨਾਲ ਪੰਜਾਬ ਦੀ ਵੀ ਰਾਜਧਾਨੀ ਹੈ। ਹਾਲਾਂਕਿ ਹਰਿਆਣਾ ਹੁਣ ਪੰਜਾਬ ਦਾ ਹਿੱਸਾ ਨਹੀਂ ਹੈ ਪਰ ਇਹ ਇਕ ਲੰਬੇ ਸਮੇਂ ਤੱਕ ਬ੍ਰਿਟਿਸ਼ ਭਾਰਤ ਵਿਚ ਪੰਜਾਬ ਦੇ ਸੂਬੇ ਦਾ ਇਕ ਹਿੱਸਾ ਰਿਹਾ ਹੈ ਅਤੇ ਇਸ ਦੇ ਇਤਿਹਾਸ ਵਿਚ ਇਸ ਦੀ ਇਕ ਮਹੱਤਵਪੂਰਨ ਭੂਮਿਕਾ ਹੈ।

22 ਦਸੰਬਰ 1953 'ਚ ਜਸਟਿਸ ਫਜ਼ਲ ਅਲੀ ਦੀ ਪ੍ਰਧਾਨਗੀ ਵਿਚ ਪਹਿਲਾ ਸੂਬਾ ਮੁੜ ਗਠਨ ਕਮਿਸ਼ਨ ਦਾ ਗਠਨ ਹੋਇਆ। ਇਸ ਕਮਿਸ਼ਨ ਨੇ 30 ਸਤੰਬਰ 1955 ਨੂੰ ਆਪਣੀ ਰਿਪੋਰਟ ਸੌਂਪੀ। ਇਸ ਕਮਿਸ਼ਨ ਦੇ ਤਿੰਨ ਮੈਂਬਰ— ਜਸਟਿਸ ਫਜ਼ਲ ਅਲੀ, ਹਿਰਦੇਨਾਥ ਕੁੰਜਰੂ ਅਤੇ ਕੇ. ਐੱਮ. ਪਾਨੀਕਰ ਸਨ। ਸਾਲ 1955 ਵਿਚ ਇਸ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ 1956 ਵਿਚ ਨਵੇਂ ਸੂਬਿਆਂ ਦਾ ਨਿਰਮਾਣ ਹੋਇਆ ਅਤੇ 14 ਸੂਬੇ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ। ਸਿੰਧੂ ਘਾਟੀ ਜਿੰਨੀ ਪੁਰਾਣੀ ਹੈ ਤਾਂ ਉੱਥੇ ਕਈ ਸੱਭਿਆਤਾਵਾਂ ਦੇ ਅਵਸ਼ੇਸ਼ ਸਰਸਵਤੀ ਨਦੀ ਦੇ ਕਿਨਾਰੇ ਪਾਏ ਗਏ ਹਨ। ਪ੍ਰਾਚੀਨ ਵੈਦਿਕ ਸੱਭਿਅਤਾ ਵੀ ਸਰਸਵਤੀ ਨਦੀ ਦੇ ਕਿਨਾਰੇ ਵਧੀ ਹੈ। ਰਿਗਵੇਗ ਦੇ ਮੰਤਰਾਂ ਦੀ ਰਚਨਾ ਵੀ ਇੱਥੋਂ ਹੀ ਹੋਈ ਹੈ।


author

Tanu

Content Editor

Related News