ਵਿਧਾਨ ਸਭਾ ਚੋਣਾਂ : ਹਰਿਆਣਾ 'ਚ 5 ਵਜੇ ਤੱਕ 53.78 ਫੀਸਦੀ ਹੋਈ ਵੋਟਿੰਗ

Monday, Oct 21, 2019 - 10:29 AM (IST)

ਵਿਧਾਨ ਸਭਾ ਚੋਣਾਂ : ਹਰਿਆਣਾ 'ਚ 5 ਵਜੇ ਤੱਕ 53.78 ਫੀਸਦੀ ਹੋਈ ਵੋਟਿੰਗ

ਹਰਿਆਣਾ— ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਅੱਜ ਯਾਨੀ ਸੋਮਵਾਰ ਨੂੰ ਹੋ ਰਹੀਆਂ ਚੋਣਾਂ 'ਚ 5 ਵਜੇ ਤੱਕ 53.78 ਫੀਸਦੀ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁਕੇ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਸਵੇਰ ਦੇ ਸਮੇਂ ਹਾਲਾਂਕਿ ਪੇਂਡੂ ਖੇਤਰਾਂ 'ਚ ਠੰਡ ਅਤੇ ਧੁੰਦ ਕਾਰਨ ਸ਼ੁਰੂਆਤ 'ਚ ਵੋਟਿੰਗ ਕੇਂਦਰਾਂ 'ਤੇ ਵੋਟਰ ਘੱਟ ਗਿਣਤੀ 'ਚ ਦੇਖੇ ਗਏ ਪਰ ਸੂਰਜ ਚੜ੍ਹਨ ਦੇ ਨਾਲ ਪਿੰਡ ਅਤੇ ਸ਼ਹਿਰੀ ਖੇਤਰਾਂ 'ਚ ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੀ ਗਿਣਤੀ ਵਧਦੀ ਦੇਖੀ ਗਈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ, ਜਿਸ 'ਚ ਕਈ ਦਿੱਗਜਾਂ ਸਮੇਤ 1169 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਉਮੀਦਵਾਰਾਂ 'ਚ 1064 ਪੁਰਸ਼ ਅਤੇ 105 ਔਰਤਾਂ ਹਨ। ਸੂਬੇ 'ਚ ਇਸ ਵਾਰ ਕੁੱਲ 1,83,90,525 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ 'ਚੋਂ 98,78,042 ਪੁਰਸ਼ ਅਤੇ 85,12,231 ਔਰਤਾਂ, 252 ਟਰਾਂਸਜੈਂਡਰ ਵੋਟਰ ਹਨ।

ਪ੍ਰਦੇਸ਼ 'ਚ ਕੁੱਲ 19578 ਵੋਟਿੰਗ ਕੇਂਦਰ ਹਨ
ਪ੍ਰਦੇਸ਼ 'ਚ ਕੁੱਲ 19578 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ 'ਚੋਂ 19425 ਨਿਯਮਿਤ ਅਤੇ 153 ਸਹਾਇਕ ਵੋਟਿੰਗ ਕੇਂਦਰ ਹਨ। ਪੇਂਡੂ ਖੇਤਰ 'ਚ 13837 ਅਤੇ ਸ਼ਹਿਰੀ ਖੇਤਰ 'ਚ 574 ਵੋਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਸੂਬੇ 'ਚ ਜ਼ਿਆਦਾਤਰ 118 ਉਮੀਦਵਾਰ ਹਿਸਾਰ ਅਤੇ ਸਭ ਤੋਂ ਘੱਟ 35-35 ਮੇਵਾਤ ਅਤੇ ਪਲਵਲ ਵਿਧਾਨ ਸਭਾ ਖੇਤਰ 'ਚ ਹਨ। ਇਨ੍ਹਾਂ ਤੋਂ ਇਲਾਵਾ ਅੰਬਾਲਾ 'ਚ 36, ਝੱਜਰ 'ਚ 58, ਕੈਥਲ 'ਚ 57, ਕੁਰੂਕੁਸ਼ੇਤਰ 44, ਸਿਰਸਾ 66, ਯਮੁਨਾਨਗਰ 46, ਮਹੇਂਦਰਗੜ੍ਹ 45, ਚਰਖੀ ਦਾਦਰੀ 27, ਰੇਵਾੜੀ 41, ਜੀਂਦ 63, ਪੰਚਕੂਲਾ 24, ਫਤਿਹਾਬਾਦ 50, ਰੋਹਤਕ 58, ਪਾਨੀਪਤ  40, ਸੋਨੀਪਤ 72, ਫਰੀਦਾਬਾਦ 69, ਭਿਵਾਨੀ 71, ਕਰਨਾਲ 59 ਅਤੇ ਗੁਰੂਗ੍ਰਾਮ ਵਿਧਾਨ ਸਭਾ ਖੇਤਰ 'ਚ 54 ਉਮੀਦਵਾਰ ਚੋਣ ਮੈਦਾਨ 'ਚ ਹਨ।


author

DIsha

Content Editor

Related News