23 ਲੱਖ ਦੀ ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ

10/19/2019 5:05:02 PM

ਸਿਰਸਾ— ਹਰਿਆਣਾ ਦਾ ਸਿਰਸਾ 'ਚ ਸੀ.ਆਈ.ਏ. (ਕੇਂਦਰੀ ਖੁਫੀਆ ਏਜੰਸੀ) ਪੁਲਸ ਨੇ ਕਾਰਵਾਈ ਕਰਦੇ ਹੋਏ ਗਸ਼ਤ ਅਤੇ ਚੈਕਿੰਗ ਦੌਰਾਨ ਬਾਜੇਕਾਂ ਚੌਕ ਨੇੜੇ ਇਕ ਕਾਰ 'ਚ ਸਵਾਰ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 230 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੀ ਕੀਮਤ ਪੁਲਸ ਨੇ ਕਰੀਬ 23 ਲੱਖ ਰੁਪਏ ਆਂਕੀ ਹੈ। ਪੁਲਸ ਸੁਪਰਡੈਂਟ ਅਰੁਣ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪਰਮਿੰਦਰ ਕੁਮਾਰ ਉਰਫ਼ ਲਾਡੀ, ਰਾਜਨ ਉਰਫ ਲੱਕੀ, ਰਾਹੁਲ ਕੁਮਾਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਫਤਿਹਾਬਾਦ ਵਲੋਂ ਸਫੇਦ ਰੰਗ ਦੀ ਕਾਰ 'ਚ ਆਏ ਤਿੰਨ ਨੌਜਵਾਨਾਂ ਨੇ ਪੁਲਸ ਦੀ ਗੱਡੀ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਸੀ.ਆਈ.ਏ. ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੋਂ ਤਸਕਰਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ।

ਡਿਪਟੀ ਪੁਲਸ ਸੁਪਰਡੈਂਟ ਹੈੱਡ ਕੁਆਰਟਰ ਸਿਰਸਾ ਆਰਿਅਨ ਚੌਧਰੀ ਦੀ ਮੌਜੂਦਗੀ 'ਚ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈੱਸ਼ਬੋਰਡ 'ਚੋਂ 230 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਮਿਆਦ ਦੌਰਾਨ ਹੈਰੋਇਨ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੀਬ 23 ਲੱਖ ਰੁਪਏ ਆਂਕੀ ਗਈ ਹੈ। ਹੈਰੋਇਨ ਦੀ ਸਪਲਾਈ ਡਬਵਾਲੀ, ਮੁਕਤਸਰ ਸਾਹਿਬ ਅਤੇ ਬਠਿੰਡਾ ਖੇਤਰ 'ਚ ਕੀਤੀ ਜਾਣੀ ਸੀ। ਸੀ.ਆਈ.ਏ. ਟੀਮ ਵਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਮੁਹਿੰਮ ਚੱਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ।


DIsha

Content Editor

Related News