ਹਰਿਆਣਾ ਦੀ ਧੀ ਵਧਾਏਗੀ ਦੇਸ਼ ਦਾ ਮਾਣ, ਮੈਰੀਕਾਮ ਨੂੰ ਹਰਾ ਕੇ ਪੱਕੀ ਕੀਤੀ ਕਾਮਨਵੈਲਥ ਦੀ ਟਿਕਟ

Sunday, Jul 10, 2022 - 02:51 PM (IST)

ਭਿਵਾਨੀ– ਕੌਮਾਂਤਰੀ ਮੁੱਕੇਬਾਜ਼ ਮੈਰੀਕਾਮ ਨੂੰ ਹਾਰ ਕੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਬਾਕਸਰ ਧੀ ਨੀਤੂ ਘੰਘਾਸ ਕਾਮਨਵੈਲਥ ਖੇਡਾਂ ’ਚ ਦੇਸ਼ ਦਾ ਮਾਣ ਵਧਾਏਗੀ। ਟਰਾਇਲ ’ਚ ਮੈਰੀਕਾਮ ਨੂੰ ਹਰਾ ਕੇ ਨੀਤੂ ਨੇ ਕਾਮਨਵੈਲਥ ਦੀ ਟਿਕਟ ਪਾ ਲਈ ਹੈ। ਬੁਲੰਦ ਹੌਸਲਿਆਂ ਨਾਲ ਖੇਡਣ ਲਈ ਉਹ ਇੰਗਲੈਂਡ ਰਵਾਨਾ ਹੋ ਗਈ ਹੈ। ਨੀਤੂ ਦੇ ਰਵਾਨਾ ਹੋਣ ਤੋਂ ਪਹਿਲਾਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਜਿੱਤ ਦੇ ਕੁਝ ਨੁਕਤੇ ਦੱਸੇ, ਜੋ ਕਾਫੀ ਕੰਮ ਆਉਣਗੇ। ਨੀਤੂ ਨੇ ਕਿਹਾ ਕਿ ਕਾਮਨਵੈਲਥ ਗੇਮਜ਼ ’ਚ ਆਪਣੇ ਮੁਹਿੰਮ ਦੀ ਸ਼ੁਰੂਆਤ ਗੋਲਡ ਪੰਚ ਨਾਲ ਕਰਨਾ ਚਾਹੁੰਦੀ ਹਾਂ। ਇਸ ਤੋਂ ਬਾਅਦ ਏਸ਼ੀਅਨ ਗੇਮਜ਼ ਅਤੇ ਓਲੰਪਿਕ ਦੀ ਤਿਆਰੀ ਕਰਾਂਗੀ।

PunjabKesari

ਦੱਸ ਦੇਈਏ ਕਿ 28 ਜੁਲਾਈ ਤੋਂ  ਇੰਗਲੈਂਡ ਦੇ ਬਰਮਿੰਘਮ ’ਚ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ। ਇਸ ਵਾਰ ਭਿਵਾਨੀ ਦੀ ਧੀ ਮੁੱਕੇਬਾਜ਼ ਨੀਤੂ ਵੀ ਦੇਸ਼ ਦਾ ਮਾਨ ਵਧਾਏਗੀ। ਨੀਤ ਦਾ 45 ਤੋਂ 48 ਕਿਲੋ ਭਾਰ ਵਰਗ ’ਚ ਚੋਣ ਹੋਈ ਹੈ। ਉਨ੍ਹਾਂ ਨੇ ਟਰਾਇਲ ’ਚ  ਕੌਮਾਂਤਰੀ ਮੁੱਕੇਬਾਜ਼ ਮੈਰੀਕਾਮ ਨੂੰ ਹਰਾ ਕੇ ਕਾਮਨਵੈਲਥ ਦੀ ਟਿਕਟ ਪੱਕੀ ਕੀਤੀ ਹੈ। ਦੱਸ ਦੇਈਏ ਕਿ ਭਾਰਤ ਦੀਆਂ ਧੀਆਂ ਨੇ ਸਮੇਂ-ਸਮੇਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂ ਰੋਸ਼ਨ ਕਰਕੇ ਦਿਖਾਇਆ ਹੈ ਕਿ ਉਹ ਪੁੱਤਰਾਂ ਤੋਂ ਘੱਟ ਨਹੀਂ ਹਨ।

ਓਧਰ ਨੀਤੂ ਦੇ ਪਿਤਾ ਜੈਭਗਵਾਨ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਇੱਥੋਂ ਤੱਕ ਦੀ ਸਫ਼ਰ ’ਚ ਕਾਫੀ ਮਿਹਨਤ ਕੀਤੀ ਹੈ। ਉਸ ਦੀ ਮਿਹਨਤ ਨੂੰ ਵੇਖਦੇ ਹੋਏ ਲੱਗ ਰਿਹਾ ਹੈ ਕਿ ਕਾਮਨਵੈਲਥ ’ਚ ਤਮਗਾ ਜ਼ਰੂਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਨੀਤੂ ਕਾਮਨਵੈਲਥ ’ਚ ਗੋਲਡ ਲਿਆ ਕੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਰੋਸ਼ਨ ਕਰੇਗੀ।


Tanu

Content Editor

Related News