'ਮਗਰਮੱਛ ਦੇ ਹੰਝੂ੍ ਨਾ ਵਹਾਉਣ ਰਾਹੁਲ, ਉਨ੍ਹਾਂ ਦੀ ਦਾਦੀ ਵੀ ਪੰਜਾਬੀਆਂ ਨੂੰ ਖ਼ਾਲਿਸਤਾਨੀ ਕਹਿੰਦੀ ਸੀ : ਹਰਸਿਮਰਤ
Saturday, Jan 16, 2021 - 10:18 AM (IST)
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਨੇ ਨਵੇਂ ਖੇਤੀ ਕਾਨੂੰਨਾਂ 'ਤੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਖੇਤੀ ਕਾਨੂੰਨਾਂ 'ਤੇ ਕਿਸਾਨਾਂ ਦਾ ਸਮਰਥਨ ਕਰਨ ਵਾਲੀ ਕਾਂਗਰਸ 'ਤੇ ਉਨ੍ਹਾਂ ਨੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਹੈ। ਹਰਸਿਮਰਤ ਨੇ ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਵੀ ਪੰਜਾਬੀਆਂ ਨੂੰ ਖ਼ਾਲਿਸਤਾਨੀ ਕਹਿੰਦੀ ਸੀ, ਇਸ ਲਈ ਘੜਿਆਲੀ ਹੰਝੂ ਨਾ ਵਹਾਉਣ। ਕਿਉਂ ਤੁਹਾਡੀ ਦਾਦੀ ਪੰਜਾਬੀਆਂ ਲਈ ਖ਼ਾਲਿਸਤਾਨੀ ਸ਼ਬਦ ਦੀ ਵਰਤੋਂ ਕਰਦੀ ਸੀ? ਕਿਉਂ ਤੁਹਾਡੇ ਪਿਤਾ ਨੇ ਕਤਲੇਆਮ ਕਰਵਾਇਆ ਅਤੇ ਤੁਸੀਂ ਕਿਉਂ ਉਨ੍ਹਾਂ ਨੂੰ ਨਸ਼ੇ ਦਾ ਆਦੀ ਦੱਸਿਆ ਸੀ? ਇਕ ਵਾਰ ਉਨ੍ਹਾਂ ਸਵਾਲਾਂ ਦਾ ਜਵਾਬ ਦੇ ਦਿਓ, ਉਦੋਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ।
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਇਹ ਬੈਠਕ ਵੀ ਰਹੀ ਬੇਸਿੱਟਾ, 19 ਜਨਵਰੀ ਨੂੰ ਮੁੜ ਹੋਵੇਗੀ ਮੀਟਿੰਗ
ਹਰਸਿਮਰਤ ਨੇ ਟਵੀਟ ਕਰ ਕੇ ਕਿਹਾ,''ਰਾਹੁਲ ਗਾਂਧੀ ਉਦੋਂ ਕਿੱਥੇ ਸੀ, ਜਦੋਂ ਕਿਸਾਨ ਪੰਜਾਬ 'ਚ ਧਰਨਾ ਦੇ ਰਹੇ ਸਨ? ਉਹ ਉਦੋਂ ਕਿੱਥੇ ਸੀ, ਜਦੋਂ ਬਿੱਲ ਸੰਸਦ 'ਚ ਪਾਸ ਹੋਏ? ਕਾਂਗਰਸ ਦੇ 40 ਸੰਸਦ ਮੈਂਬਰ ਰਾਜ ਸਭਾ ਦੀ ਕਾਰਵਾਈ ਤੋਂ ਗੈਰ-ਹਾਜ਼ਰ ਸਨ। ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ, ਇਸ ਮਾਮਲੇ 'ਚ ਕੇਂਦਰ ਦੀ ਭਾਜਪਾ ਸਰਕਾਰ ਨਾਲ ਹੱਥ ਮਿਲਾਏ ਹੋਏ ਹਨ। ਕੀ ਰਾਹੁਲ ਸੋਚਦੇ ਹਨ ਕਿ ਉਨ੍ਹਾਂ ਦੀ ਹਮਦਰਦੀ ਜਤਾਉਣ ਵਾਲੇ ਸ਼ਬਦ ਉਨ੍ਹਾਂ ਦੇ 'ਅਪਰਾਧ ਨੂੰ ਧੋ' ਸਕਦੇ ਹਨ?
ਦੱਸਣਯੋਗ ਹੈ ਕਿ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦਾ ਹਿੱਸਾ ਸੀ ਪਰ ਇਨ੍ਹਾਂ ਕਾਨੂੰਨਾਂ ਦੇ ਮੁੱਦੇ 'ਤੇ ਉਸ ਨੇ ਸਰਕਾਰ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ। ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਕੇਂਦਰ ਸਰਕਾਰ 'ਚ ਮੰਤਰੀ ਹਰਸਿਮਰਤ ਕੌਰ ਨੇ ਅਸਤੀਫ਼ਾ ਦੇ ਦਿੱਤਾ। ਅਕਾਲੀ ਦਲ ਅਤੇ ਕਾਂਗਰਸ ਪਾਰਟੀ, ਪੰਜਾਬ 'ਚ ਮੁਕਾਬਲੇਬਾਜ਼ ਹਨ ਅਤੇ ਖੇਤੀ ਕਾਨੂੰਨ ਮਾਮਲੇ 'ਚ ਭਾਜਪਾ 'ਤੇ ਹਮਲਾ ਬੋਲਣ ਦੇ ਨਾਲ ਦੋਵੇਂ ਇਕ-ਦੂਜੇ 'ਤੇ ਦੋਸ਼ ਵੀ ਲਗਾਉਂਦੀਆਂ ਰਹੀਆਂ ਹਨ।
ਨੋਟ : ਹਰਸਿਮਰਤ ਬਾਦਲ ਦੇ ਇਸ ਟਵੀਟ ਬਾਰੇ ਕੀ ਹੈ ਤੁਹਾਡੀ ਰਾਏ