ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ, ਸਰਨਾ ਨੇ ਦਿੱਤੀ ਵਧਾਈ
Wednesday, Nov 08, 2023 - 05:49 PM (IST)

ਨਵੀਂ ਦਿੱਲੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਵਧਾਈ ਦਿੱਤੀ ਹੈ। ਸਰਨਾ ਨੇ ਕਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਹੁਤ ਬਹੁਤ ਵਧਾਈਆਂ। ਪਿਛਲੇ ਵਾਰ ਵਿਰੋਧੀ ਉਮੀਦਵਾਰ ਨੂੰ ਪਈਆਂ 42 ਵੋਟਾਂ ਦੀ ਥਾਂ ਇਸ ਵਾਰ ਸਿਰਫ ਵਿਰੋਧੀ ਉਮੀਦਵਾਰ ਨੂੰ 17 ਵੋਟਾਂ ਪੈਣਾ ਇਹ ਦੱਸਦਾ ਹੈ ਕਿ ਧਾਮੀ ਸਾਬ੍ਹ ਵਲੋਂ ਨਿਰੰਤਰ ਨਿਭਾਈ ਜਾ ਰਹੀ ਸੇਵਾ ਨੂੰ ਮਾਣ ਮਿਲਿਆ ਤੇ ਉਨ੍ਹਾਂ ਦੇ ਕਾਰਜਾਂ 'ਤੇ ਕਮੇਟੀ ਦੇ ਜਨਰਲ ਹਾਊਸ ਨੇ ਮੋਹਰ ਲਗਾਈ ਹੈ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਜੀ ਵਾਰ ਬਣੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ
ਸਰਨਾ ਨੇ ਅੱਗੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਹੈ। ਉੱਥੇ ਹੀ ਗੁਰੂ ਸਾਹਿਬ ਅੱਗੇ ਅਰਦਾਸ ਵੀ ਹੈ ਕਿ ਉਹ ਆਪਣੇ ਸੇਵਕਾਂ ਦੀ ਅਗਵਾਈ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਲੈਂਦੇ ਰਹਿਣ। ਅੱਜ ਧਾਮੀ ਸਾਬ੍ਹ ਦਾ ਮੁੜ ਚੁਣਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲਿਆਂ ਲਈ ਵੀ ਇਕ ਸਬਕ ਹੈ। ਪੰਥ ਦਾ ਨੁਮਾਇੰਦਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜਿਸ ਉੱਪਰ ਸਮੁੱਚਾ ਖ਼ਾਲਸਾ ਪੰਥ ਭਰੋਸਾ ਕਰਦਾ ਹੈ। ਭਾਵੇਂ ਸਰਕਾਰਾਂ ਦੀ ਸਰਪ੍ਰਸਤੀ ਕੋਈ ਜਿੰਨੀ ਮਰਜ਼ੀ ਹਾਸਲ ਕਰ ਲਵੇ ਪਰ ਪੰਥ ਦੀ ਆਵਾਜ਼ ਨਹੀਂ ਬਣਿਆ ਜਾ ਸਕਦਾ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਧਾਮੀ ਸਾਬ੍ਹ ਨੂੰ ਚੁਣ ਕੇ ਅਕਾਲੀ ਦਲ ਨੂੰ ਮਾਣ ਬਖਸ਼ਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵੀ ਖ਼ਾਲਸਾ ਪੰਥ ਸਰਕਾਰਾਂ ਦੀ ਸਰਪ੍ਰਸਤੀ 'ਚ ਚੱਲਣ ਵਾਲੀਆਂ ਧਿਰਾਂ ਨੂੰ ਮੁੱਢੋਂ ਨਕਾਰਦੇ ਹੋਏ ਪਿਛਲੇ 102 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਰੰਤਰ ਸੇਵਾ ਸੌਂਪਦਾ ਆਇਆ ਹੈ, ਉਸੇ ਤਰਾਂ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਸੌਂਪੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8