ਨੂਹ ਹਿੰਸਾ ਦੀ ਭੇਟ ਚੜ੍ਹਿਆ ਹਰਿਆਲੀ ਤੀਜ ਦਾ ਮੇਲਾ, ਤਣਾਅਪੂਰਨ ਮਾਹੌਲ ਕਾਰਨ ਨਹੀਂ ਮਿਲੀ ਇਜਾਜ਼ਤ

Tuesday, Aug 08, 2023 - 05:15 PM (IST)

ਨੂਹ ਹਿੰਸਾ ਦੀ ਭੇਟ ਚੜ੍ਹਿਆ ਹਰਿਆਲੀ ਤੀਜ ਦਾ ਮੇਲਾ, ਤਣਾਅਪੂਰਨ ਮਾਹੌਲ ਕਾਰਨ ਨਹੀਂ ਮਿਲੀ ਇਜਾਜ਼ਤ

ਨੂਹ- ਹਰਿਆਣਾ ਦੇ ਨੂਹ ਵਿਚ 31 ਜੁਲਾਈ ਨੂੰ ਬ੍ਰਿਜ ਮੰਡਲ ਸ਼ੋਭਾ ਯਾਤਰਾ ਦੌਰਾਨ ਹੋਈ ਹਿੰਸਾ ਦਾ ਗ੍ਰਹਿਣ ਸੋਹਨਾ ਦੇ ਹਰਿਆਲੀ ਤੀਜ ਮੇਲੇ 'ਤੇ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ। ਜਿਸ ਨੂੰ ਲੈ ਕੇ ਮੇਲਾ ਠੇਕੇਦਾਰ ਦੇ ਅੰਦਰ ਬੇਚੈਨੀ ਵਾਲਾ ਮਾਹੌਲ ਬਣਿਆ ਹੋਇਆ ਹੈ। ਮੇਲੇ ਦੀ ਜਾਣਕਾਰੀ ਲੈਣ ਲਈ ਮੇਲਾ ਠੇਕੇਦਾਰ ਸੋਹਨਾ  ਸਬ-ਡਿਵੀਜ਼ਨ ਮੈਜਿਸਟ੍ਰੇਟ (ਐੱਸ. ਡੀ. ਐੱਮ.) ਨਾਲ ਮਿਲ ਕੇ ਇਹ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਮੇਲਾ ਲਾਉਣ ਦੀ ਆਗਿਆ ਪ੍ਰਸ਼ਾਸਨ ਵਲੋਂ ਦਿੱਤੀ ਜਾਵੇਗੀ ਜਾਂ ਨਹੀਂ। 

ਜੇਕਰ ਆਗਿਆ ਦਿੱਤੀ ਜਾਵੇਗੀ ਤਾਂ ਕਦੋਂ ਦਿੱਤੀ ਜਾਵੇਗੀ, ਕਿਉਂਕਿ ਮੇਲਾ ਠੇਕੇਦਾਰ ਆਪਣਾ ਸਾਮਾਨ ਲਾਉਣ ਵਾਲੇ ਸਥਾਨ 'ਤੇ ਪਹੁੰਚ ਚੁੱਕੇ ਹਨ। ਇਕ ਹਫ਼ਤੇ ਤੋਂ ਪ੍ਰਸ਼ਾਸਨ ਦੀ ਆਗਿਆ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਸੋਹਨਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ 7 ਅਗਸਤ ਤੋਂ ਹਰਿਆਲੀ ਤੀਜ ਮੇਲਾ ਲਾਇਆ ਜਾਣਾ ਸੀ ਪਰ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਨੂੰ ਵੇਖਦੇ ਹੋਏ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਇਸ ਮੇਲੇ ਦੇ ਸਬੰਧ 'ਚ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। 

ਹਰਿਆਲੀ ਤੀਜ ਮੇਲੇ ਦੇ ਠੇਕੇਦਾਰ ਨੇ ਦੱਸਿਆ ਕਿ ਹਰਿਆਲੀ ਮੇਲੇ ਨੂੰ ਲੈ ਕੇ ਜਦੋਂ ਅਸੀਂ ਸੋਹਨਾ ਦੇ ਐੱਸ. ਡੀ. ਐੱਮ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਸਾਲ ਵਾਂਗ ਇਸ ਸਾਲ ਵੀ ਹਰਿਆਲੀ ਤੀਜ ਮੇਲਾ ਸੋਹਨਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਵਿਚ 7 ਅਗਸਤ ਤੋਂ ਲਾਇਆ ਜਾਣਾ ਸੀ ਪਰ 31 ਜੁਲਾਈ ਨੂੰ ਦੋ ਪੱਖਾਂ ਵਿਚਾਲੇ ਹੋਈ ਹਿੰਸਾ ਮਗਰੋਂ ਦੋਹਾਂ ਭਾਈਚਾਰਿਆਂ ਦੇ ਤਣਾਅ ਨੂੰ ਵੇਖਦੇ ਹੋਏ ਸੁਰੱਖਿਆ ਵਿਵਸਥਾ ਦੇ ਮੱਦੇਨੇਜ਼ਰ ਮੇਲਾ ਨਹੀਂ ਲਾਇਆ ਗਿਆ।


author

Tanu

Content Editor

Related News