ਰਾਮ ਮੰਦਰ ਲਈ ਫਿਲਮ 'ਹਨੂਮਾਨ' ਦੀ ਟੀਮ ਨੇ 2.6 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਦਾ ਕੀਤਾ ਐਲਾਨ
Monday, Jan 22, 2024 - 10:23 AM (IST)
ਹੈਦਰਾਬਾਦ (ਭਾਸ਼ਾ)- ਤੇਜਾ ਸੱਜਾ ਸਟਾਰਰ ਫਿਲਮ 'ਹਨੂਮਾਨ' ਦੇ ਡਿਸਟ੍ਰੀਬਿਊਟਰਾਂ ਵਿਚੋਂ ਇਕ 'ਮਾਇਥਰੀ ਮੂਵੀ ਮੇਕਰਸ' ਕੰਪਨੀ ਨੇ ਐਲਾਨ ਕੀਤਾ ਕਿ ਉਹ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਾਮਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮ ਮੰਦਰ ਲਈ 2.6 ਕਰੋੜ ਰੁਪਏ ਤੋਂ ਵੱਧ ਦਾ ਦਾਨ ਕਰੇਗੀ। ਕੰਪਨੀ ਨੇ ਕਿਹਾ ਕਿ ਫਿਲਮ ਦੀ ਟੀਮ ਨੇ 'ਹਨੂਮਾਨ' ਦੀ ਹਰੇਕ ਟਿਕਟ ਤੋਂ ਮਿਲਣ ਵਾਲੀ ਰਕਮ 'ਚੋਂ 5 ਰੁਪਏ ਦਾਨ ਕਰਨ ਦਾ ਵਾਅਦਾ ਕੀਤਾ ਹੈ। ਤੇਲਗੂ ਭਾਸ਼ਾ ਦੀ ਇਸ ਫਿਲਮ ਨੇ ਹੁਣ ਤੱਕ 53,28,211 ਟਿਕਟਾਂ ਵੇਚੀਆਂ ਹਨ, ਅਜਿਹੇ ਵਿਚ ਦਾਨ ਲਈ 2,66,41,055 ਰੁਪਏ ਦੀ ਰਕਮ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 'ਪ੍ਰਾਣ ਪ੍ਰਤਿਸ਼ਠਾ' ਲਈ ਤਿਆਰ ਅਯੁੱਧਿਆ, ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਲਹਨ ਵਾਂਗ ਸਜੀ ਰਾਮ ਨਗਰੀ
'ਮਾਇਥਰੀ ਮੂਵੀ ਮੇਕਰਸ' ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ 'ਚ ਇਸ ਦਾ ਐਲਾਨ ਕੀਤਾ। ਡਿਸਟ੍ਰੀਬਿਊਸ਼ਨ ਕੰਪਨੀ ਨੇ ਪੋਸਟ ਵਿੱਚ ਕਿਹਾ, "53,28,211 ਲੋਕਾਂ ਦਾ ਧੰਨਵਾਦ ਜੋ ਅਯੁੱਧਿਆ ਵਿੱਚ ਰਾਮ ਮੰਦਰ ਲਈ 2,66,41,055 ਰੁਪਏ ਦੀ ਰਕਮ ਦਾਨ ਕਰਨ ਦੇ ਮਹਾਨ ਕਾਰਜ ਵਿੱਚ ਸ਼ਾਮਲ ਹੋਏ ਹਨ।" ਇਸ ਵਿੱਚ ਇਹ ਵੀ ਕਿਹਾ ਗਿਆ ਹੈ, "ਤੁਸੀਂ ਵੀ 'ਹਨੂਮਾਨ' ਨੂੰ ਵੇਖ ਕੇ ਇਸ ਪਹਿਲ ਦਾ ਹਿੱਸਾ ਬਣ ਸਕਦੇ ਹੋ। ਤੁਹਾਡੀ ਖਰਚੀ ਗਈ ਟਿਕਟ ਵਿਚੋਂ 5 ਰੁਪਏ ਅਯੁੱਧਿਆ ਰਾਮ ਮੰਦਰ ਵਿਚ ਜਾਣਗੇ। ਮਾਇਥਰੀ ਟੀਮ ਨੂੰ ਇਸ ਇਤਿਹਾਸਕ ਪਲ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ।”
ਇਹ ਵੀ ਪੜ੍ਹੋ: ਕੀ ਤੁਸੀਂ ਵੀ ਬਣਾ ਰਹੇ ਹੋ ਕੈਨੇਡਾ ਜਾਣ ਦੀ ਯੋਜਨਾ, ਇਸ ਸਾਲ ਦੇ ਆਖ਼ੀਰ 'ਚ ਸਰਕਾਰ ਚੁੱਕੇਗੀ ਵੱਡਾ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।