ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦੀ ਸਿੰਗਾਪੁਰ 'ਚ ਹੋਈ ਮੌਤ

Monday, Apr 06, 2020 - 10:33 PM (IST)

ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦੀ ਸਿੰਗਾਪੁਰ 'ਚ ਹੋਈ ਮੌਤ

ਨਵੀਂ ਦਿੱਲੀ - ਹਲਦੀਰਾਮ ਭੁਜੀਆਵਾਲਾ ਦੇ ਮਾਲਕ ਮਹੇਸ਼ ਅਗਰਵਾਲ ਦੀ ਸਿੰਗਾਪੁਰ ਵਿਚ ਮੌਤ ਹੋ ਗਈ ਹੈ। ਉਹ 57 ਸਾਲਾਂ ਦੇ ਸਨ। ਉਹ ਲੀਵਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਤਕਰੀਬਨ ਤਿੰਨ ਮਹੀਨਿਆਂ ਤੋਂ ਇਸ ਦਾ ਇਲਾਜ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਮਹੇਸ਼ ਅਗਰਵਾਲ ਦੀ ਮੌਤ ਹੋ ਗਈ। ਮਹੇਸ਼ ਅਗਰਵਾਲ ਦਾ ਸਸਕਾਰ ਸਿੰਗਾਪੁਰ ਵਿਚ ਹੀ ਕਰ ਦਿੱਤਾ ਗਿਆ ਹੈ। ਮਹੇਸ਼ ਦੀ ਪਤਨੀ ਅਤੇ ਬੱਚੇ ਇਸ ਸਮੇਂ ਸਿੰਗਾਪੁਰ ਵਿਚ ਹੀ ਹਨ। ਦੋਵਾਂ ਨੇ ਭਾਰਤੀ ਦੂਤਾਵਾਸ ਵਿਚ ਦੇਸ਼ ਵਾਪਸ ਜਾਣ ਲਈ ਅਰਜ਼ੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਸਾਰੀਆਂ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਸਮੇਤ ਕਈ ਦੇਸ਼ਾਂ ਵਿਚ ਲੋਕ ਲਾਕਡਾਊਨ ਕਾਰਨ ਆਪਣੇ ਘਰਾਂ ਵਿਚ ਹੀ ਰਹਿ ਰਹੇ ਹਨ ਅਤੇ ਘਰਾਂ ਤੋਂ ਬਾਹਰ ਆਉਣ ਤੇ ਪਾਬੰਦੀ ਹੈ।


author

Harinder Kaur

Content Editor

Related News