ਹੱਜ ਯਾਤਰੀਆਂ ਨੂੰ ਮਿਲੇਗਾ ਐਮਰਜੈਂਸੀ ਬਟਨ ਵਾਲਾ ਵਿਸ਼ੇਸ਼ ‘ਬੈਂਡ’

Monday, Jan 26, 2026 - 05:15 AM (IST)

ਹੱਜ ਯਾਤਰੀਆਂ ਨੂੰ ਮਿਲੇਗਾ ਐਮਰਜੈਂਸੀ ਬਟਨ ਵਾਲਾ ਵਿਸ਼ੇਸ਼ ‘ਬੈਂਡ’

ਬਲੀਆ (ਭਾਸ਼ਾ) - ਹੱਜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸਾਲ ਇਕ ਨਵਾਂ ਪ੍ਰਬੰਧ ਲਾਗੂ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ  ਬਾਰੇ ਭਲਾਈ ਰਾਜ ਮੰਤਰੀ ਦਾਨਿਸ਼ ਆਜ਼ਾਦ ਅੰਸਾਰੀ ਨੇ ਐਤਵਾਰ  ਦੱਸਿਆ ਕਿ ਹੱਜ  ਮੁਸਾਫਰਾਂ  ਨੂੰ ਇਕ ਵਿਸ਼ੇਸ਼ ‘ਬੈਂਡ’ ਦਿੱਤਾ ਜਾਵੇਗਾ ਜਿਸ  ਨੂੰ  ਉਹ ਆਪਣੇ  ਗੁੱਟ ’ਤੇ  ਬੰਨ੍ਹ  ਸਕਣਗੇ। ਇਸ ’ਚ ਐਮਰਜੈਂਸੀ ਬਟਨ ਹੋਵੇਗਾ।  ਜੇ ਕਿਸੇ  ਮੁਸਾਫਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਬਟਨ ਦੱਬ ਕੇ ਮਦਦ ਮੰਗ ਸਕਦਾ ਹੈ। ਇਹ ‘ਬੈਂਡ’ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ।

ਅੰਸਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੱਜ  ਮੁਸਾਫਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।  ਇਸ  ਸਾਲ  ਭਾਰਤ ਤੋਂ ਲਗਭਗ 1.25 ਲੱਖ ਲੋਕਾਂ ਦੇ ਹੱਜ  ਜਾਣ  ਦੀ ਉਮੀਦ ਹੈ। ਇਸ ਸਮੇ ਹਰ 150  ਮੁਸਾਫਰਾਂ  ਲਈ ਇਕ ਹੱਜ ਇੰਸਪੈਕਟਰ ਤਾਇਨਾਤ ਹੈ।  ਡਿਜੀਟਲ ਤਕਨਾਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਮਦਦ ਨਾਲ ਹੱਜ ਯਾਤਰਾ ਦੌਰਾਨ ਪ੍ਰਬੰਧਾਂ ਨੂੰ ਹੋਰ ਸੁਚਾਰੂ ਤੇ ਸੁਰੱਖਿਅਤ ਬਣਾਇਆ ਜਾਵੇਗਾ।  ਦਾਨਿਸ਼ ਨੇ  ਕਿਹਾ  ਕਿ ਇਸ ਮੰਤਵ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਕਮੇਟੀ ਬਣਾਈ ਹੈ। ਉਨ੍ਹਾਂ   ਕੁਝ ਸਮਾ  ਪਹਿਲਾਂ ਹੱਜ 2026 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਵਿਦੇਸ਼ ਮੰਤਰਾਲਾ ਤੇ ਘੱਟ ਗਿਣਤੀ ਮਾਮਲਿਆਂ   ਬਾਰੇ  ਮੰਤਰਾਲਾ ਦੇ ਅਧਿਕਾਰੀਆਂ ਨਾਲ ਮੱਕਾ ਦਾ ਦੌਰਾ ਕੀਤਾ ਸੀ।


author

Inder Prajapati

Content Editor

Related News